ਕੀ ਤੁਸੀਂ ਵੀ ਨੀਂਦ ਦੌਰਾਨ ਉੱਚੀ-ਉੱਚੀ ਘੁਰਾੜੇ ਮਾਰਦੇ ਹੋ? ਕੀ ਸੌਣ ਵੇਲੇ ਤੁਹਾਡਾ ਸਾਹ ਵੀ ਰੁਕ ਜਾਂਦਾ ਹੈ? ਇਸ ਲਈ ਇਹ ਇੱਕ ਤਰ੍ਹਾਂ ਦੀ ਨੀਂਦ ਵਿਕਾਰ ਦੀ ਨਿਸ਼ਾਨੀ ਹੈ।
ਡਾਕਟਰੀ ਭਾਸ਼ਾ ਵਿੱਚ ਇਸਨੂੰ ਔਬਸਟਰਕਟਿਵ ਸਲੀਪ ਐਪਨੀਆ ਕਿਹਾ ਜਾਂਦਾ ਹੈ। ਇਸ ਸਮੱਸਿਆ ਤੋਂ ਪੀੜਤ ਵਿਅਕਤੀ ਸੌਂਦੇ ਸਮੇਂ ਆਮ ਤੌਰ 'ਤੇ ਸਾਹ ਨਹੀਂ ਲੈ ਪਾਉਂਦਾ ਹੈ। ਇਹ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ
ਪਹਿਲਾਂ ਲੋਕ ਘੁਰਾੜਿਆਂ ਨੂੰ ਚੰਗੀ ਨੀਂਦ ਦਾ ਸੰਕੇਤ ਮੰਨਦੇ ਸਨ ਪਰ ਅਜਿਹਾ ਬਿਲਕੁਲ ਨਹੀਂ ਹੈ। ਜੋ ਲੋਕ ਰਾਤ ਨੂੰ ਬਹੁਤ ਜ਼ਿਆਦਾ ਘੁਰਾੜੇ ਲੈਂਦੇ ਹਨ, ਉਨ੍ਹਾਂ ਦਾ ਸਾਹ ਵਾਰ-ਵਾਰ ਰੁਕ ਜਾਂਦਾ ਹੈ।
ਕਈ ਵਾਰ ਸਾਹ ਲੈਣ ਵਿੱਚ ਝਟਕਾ ਲੱਗ ਜਾਂਦਾ ਹੈ ਅਤੇ ਨੀਂਦ ਵਿੱਚ ਵਿਘਨ ਪੈਂਦਾ ਹੈ। ਇਸ ਕਾਰਨ ਨੀਂਦ ਦੇ ਦੌਰਾਨ ਆਕਸੀਜਨ ਦਾ ਪੱਧਰ ਵੀ ਘੱਟ ਜਾਂਦਾ ਹੈ। ਕਈ ਵਾਰ ਮਰੀਜ਼ ਨੂੰ ਇਸ ਸਮੱਸਿਆ ਦਾ ਪਤਾ ਵੀ ਨਹੀਂ ਹੁੰਦਾ।
ਗਲਾ ਸੁਕਣਾ, ਅਕਸਰ ਨੀਂਦ ਵਿੱਚ ਰੁਕਾਵਟ, ਸੌਣ ਵੇਲੇ ਬੇਚੈਨ ਹੋਣਾ , ਸੌਂਦੇ ਸਮੇਂ ਸਾਹ ਘੁੱਟਣਾ ਜਾਂ ਸਾਹ ਲੈਣਾ ,ਦਿਨ ਦੌਰਾਨ ਨੀਂਦ ਤੇ ਥਕਾਵਟ ਮਹਿਸੂਸ ਕਰਨਾ, ਮੂਡ ਸਵਿੰਗ ਹੋਣਾ
ਖੂਨ ਵਿੱਚ ਆਕਸੀਜਨ ਦੀ ਕਮੀ ਦੇ ਕਾਰਨ ਹਾਈ ਬੀਪੀ ਦੀ ਸਮੱਸਿਆ ਹੋ ਸਕਦੀ ਹੈ। ਦਿਲ ਦੀਆਂ ਸਮੱਸਿਆਵਾਂ ਅਤੇ ਸਟ੍ਰੋਕ ਦਾ ਖ਼ਤਰਾ ਵਧ ਸਕਦੈ। ਸ਼ੂਗਰ ਦਾ ਖ਼ਤਰਾ ਵੱਧ ਸਕਦਾ ਹੈ।
ਇਸ ਦਾ ਇਲਾਜ ਲਾਈਫਸਟਾਈਲ ਵਿਚ ਬਦਲਾਅ ਜਿਵੇਂ ਕਿ ਭਾਰ ਘਟਾਉਣਾ, ਨਿਯਮਿਤ ਤੌਰ 'ਤੇ ਕਸਰਤ ਕਰਨਾ ਅਤੇ ਨੀਂਦ ਸਬੰਧੀ ਅਧਿਐਨ ਟੈਸਟ ਰਾਹੀਂ ਕੀਤਾ ਜਾ ਸਕਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਜਾਂ ਤੁਹਾਡੇ ਘਰ ਵਿਚ ਕਿਸੇ ਨੂੰ ਵੀ ਘੁਰਾੜਿਆਂ ਦੀ ਸਮੱਸਿਆ ਹੈ ਤਾਂ ਉਸ ਨੂੰ ਨੀਂਦ ਦਾ ਅਧਿਐਨ ਕਰਾਉਣਾ ਚਾਹੀਦਾ ਹੈ।