ਅਰਬੀ ਇੱਕ ਬਹੁਤ ਹੀ ਪੌਸ਼ਟਿਕ ਸਬਜ਼ੀ ਹੈ ਜੋ ਪੂਰੀ ਦੁਨੀਆ ਵਿੱਚ ਖਾਧੀ ਜਾਂਦੀ ਹੈ। ਅੰਗਰੇਜ਼ੀ ਵਿੱਚ ਇਸਨੂੰ taro root ਕਹਿੰਦੇ ਹਨ। ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।
ਅਰਬੀ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਤੇ ਮਿਨਰਲਸ ਹੁੰਦੇ ਹਨ। 100 ਗ੍ਰਾਮ ਅਰਬੀ ਵਿਚ ਲਗਪਗ 0.55 ਮਿਲੀਗ੍ਰਾਮ ਆਇਰਨ ਹੁੰਦਾ ਹੈ ਜੋ ਕਿ ਆਇਰਨ ਦੀ ਰੋਜ਼ਾਨਾ ਲੋੜ ਦਾ ਇਕ ਛੋਟਾ ਜਿਹਾ ਹਿੱਸਾ ਹੈ।
ਅਰਬੀ ਵਿਚ ਆਇਰਨ ਦੀ ਮਾਤਰਾ ਘੱਟ ਹੁੰਦੀ ਹੈ, ਪਰ ਇਸ ਵਿਚ ਵਿਟਾਮਿਨ ਸੀ, ਵਿਟਾਮਿਨ ਬੀ6, ਪੋਟਾਸ਼ੀਅਮ, ਮੈਗਨੀਜ਼ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਕਿ ਆਇਰਨ ਦੇ ਸੋਖਣ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੀ ਹੈ।
ਜੇ ਤੁਸੀਂ ਅਨੀਮੀਆ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਆਇਰਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਤੁਹਾਨੂੰ ਅਰਬੀ ਤੋਂ ਇਲਾਵਾ ਆਇਰਨ ਨਾਲ ਭਰਪੂਰ ਭੋਜਨ ਸ਼ਾਮਲ ਕਰਨਾ ਹੋਵੇਗਾ।
ਜਿਵੇਂ ਪਾਲਕ, ਮੇਥੀ, ਬਰੋਕਲੀ, ਚੁਕੰਦਰ, ਅਨਾਰ, ਖਜੂਰ, ਕੱਦੂ ਦੇ ਬੀਜ ਤੇ ਸਾਬਤ ਅਨਾਜ, ਇਨ੍ਹਾਂ ਭੋਜਨਾਂ ਵਿੱਚ ਆਇਰਨ ਤੱਤ ਹੁੰਦਾ ਹੈ ਜੋ ਅਨੀਮੀਆ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ।