ਕੀ ਤੁਸੀਂ ਜਾਣਦੇ ਹੋ ਸ਼੍ਰੀ ਦਰਬਾਰ ਸਾਹਿਬ ਦੇ ਇਹ ਰੌਚਕ ਤੱਥ ?


By Ramandeep Kaur19, Oct 2022 11:20 AMpunjabijagran.com

ਸ਼੍ਰੀ ਦਰਬਾਰ ਸਾਹਿਬ

ਸ਼੍ਰੀ ਦਰਬਾਰ ਸਾਹਿਬ ਨੂੰ ਹਰਿਮੰਦਰ ਸਾਹਿਬ ਵੀ ਕਿਹਾ ਜਾਂਦਾ ਹੈ, ਜਿੱਥੇ ਦੁਨੀਆ ਭਰ ਦੇ ਸ਼ਰਧਾਲੂ ਨਤਮਸਤਕ ਹੋਣ ਜਾਂਦੇ ਹਨ।

ਪੁਰਾਤਨ ਸ਼੍ਰੀ ਦਰਬਾਰ ਸਾਹਿਬ

ਜਦੋਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਸੀ ਉਦੋਂ ਇਸ ਨੂੰ ਸੋਨੇ 'ਚ ਪਾਲਿਸ਼ ਨਹੀਂ ਕੀਤਾ ਗਿਆ ਸੀ। 19ਵੀਂ ਸਦੀ ਦੇ ਪੰਜਾਬ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਆਪਣੇ ਕਾਰਜਕਾਲ ਦੌਰਾਨ ਵਾਸਤਵਿਕ ਰੂਪ ਦਿੱਤਾ।

ਚਾਰ ਦਰਵਾਜ਼ੇ

ਸ਼੍ਰੀ ਦਰਬਾਰ ਸਾਹਿਬ 'ਚ ਐਂਟਰੀ ਲਈ ਕੁੱਲ ਚਾਰ ਦਰਵਾਜ਼ੇ ਹਨ, ਜੋ ਹਰ ਜਾਤੀ ਤੇ ਹਰ ਧਰਮ ਦੇ ਲੋਕਾਂ ਲਈ ਸਮਾਨਤਾ ਦਾ ਸੁਨੇਹਾ ਦਿੰਦੇ ਹਨ।

ਸ਼੍ਰੀ ਦਰਬਾਰ ਸਾਹਿਬ ਦੀਆਂ ਪੌੜੀਆਂ

ਹੋਰਨਾਂ ਪਵਿੱਤਰ ਸਥਾਨਾਂ ਵਾਂਗ ਸ਼੍ਰੀ ਦਰਬਾਰ ਸਾਹਿਬ ਦੀਆਂ ਪੌੜੀਆਂ ਉੱਪਰ ਨਹੀਂ ਜਾਂਦੀਆਂ, ਸਗੋਂ ਹੇਠਾਂ ਉਤਰਦੀਆਂ ਹਨ। ਇਸ ਦਾ ਡਿਜ਼ਾਈਨ ਨਿਮਰਤਾ ਨੂੰ ਦਰਸਾਉਂਦਾ ਹੈ। ਇਹ ਗੁਰਦੁਆਰਾ ਸ਼ਹਿਰ ਦੇ ਪੱਧਰ ਤੋਂ ਹੇਠਾਂ ਬਣਿਆ ਹੈ।

ਧੁੱਪ ਘੜੀ

ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ 'ਚ ਖੱਬੇ ਹੱਥ ਇੱਕ ਧੁੱਪ ਘੜੀ ਲੱਗੀ ਹੋਈ ਹੈ, ਜਿਸ ਦੇ ਪਰਛਾਵੇਂ ਨਾਲ ਸਮੇਂ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਪੁਰਾਣੇ ਸਮਿਆਂ 'ਚ ਸਮਾਂ ਦੇਖਣ ਲਈ ਲੋਕ ਇਸੇ ਤਰੀਕੇ ਦਾ ਸਹਾਰਾ ਲੈਂਦੇ ਸਨ।

ਗੁਰੂ ਦਾ ਲੰਗਰ

ਗੁਰੂ ਘਰ 'ਚ 24 ਘੰਟੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ। ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਇੱਥੇ ਰੋਜ਼ਾਨਾ ਲੰਗਰ ਛਕਦੇ ਹਨ।

ਮੁਗਲ ਤੇ ਭਾਰਤੀ ਆਰਕੀਟੈਕਚਰ ਦਾ ਨਮੂਨਾ

ਹੱਥਾਂ ਨਾਲ ਪੇਂਟ ਕੀਤੀਆਂ ਪੇਂਟਿੰਗਾਂ ਅਤੇ ਕਲਾਕ੍ਰਿਤੀਆਂ ਦੇ ਨਾਲ, ਇਹ ਮੁਗਲ ਅਤੇ ਭਾਰਤੀ ਆਰਕੀਟੈਕਚਰ ਦਾ ਇਕ ਵਿਲੱਖਣ ਨਮੂਨਾ ਜਾਪਦਾ ਹੈ।

ਸੋਮਵਤੀ ਮੱਸਿਆ 2023 'ਤੇ ਬਣ ਰਿਹੈ ਬਹੁਤ ਹੀ ਸ਼ੁਭ ਸੰਯੋਗ, ਜ਼ਰੂਰ ਕਰੋ ਇਹ ਉਪਾਅ