ਸੋਮਵਤੀ ਮੱਸਿਆ ਤਿਥੀ ਨੂੰ ਹਿੰਦੂ ਧਰਮ 'ਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਖਾਸ ਦਿਨ ਇਸ਼ਨਾਨ ਅਤੇ ਦਾਨ ਕਰਨ ਨਾਲ ਵਿਸ਼ੇਸ਼ ਲਾਭ ਮਿਲਦਾ ਹੈ ਅਤੇ ਨਾਲ ਹੀ ਸ਼ਰਧਾਲੂਆਂ ਨੂੰ ਪਿਤਰ ਦੋਸ਼ ਤੋਂ ਮੁਕਤੀ ਮਿਲਦੀ ਹੈ।
ਸੋਮਵਤੀ ਮੱਸਿਆ 20 ਫਰਵਰੀ 2023, ਸੋਮਵਾਰ ਨੂੰ ਆ ਰਹੀ ਹੈ। ਫੱਗਣ ਦੇ ਪਵਿੱਤਰ ਮਹੀਨੇ 'ਚ ਸੋਮਵਤੀ ਮੱਸਿਆ ਤਰੀਕ ਨੂੰ ਇੱਕ ਵਿਸ਼ੇਸ਼ ਸੰਯੋਗ ਬਣ ਰਿਹਾ ਹੈ।
20 ਫਰਵਰੀ 2023 ਸੋਮਵਾਰ, ਸਵੇਰੇ 09:50 ਤੋਂ 11:15 ਵਜੇ ਤਕ ਦਾਨ ਦਾ ਸਮਾਂ: ਸਵੇਰੇ 11:58 ਤੋਂ ਦੁਪਹਿਰ 12:49 ਵਜੇ ਤੱਕ
ਸੋਮਵਤੀ ਮੱਸਿਆ ਦੇ ਦਿਨ, ਭਗਵਾਨ ਸ਼ਿਵ ਨੂੰ ਕੱਚੇ ਦੁੱਧ ਤੇ ਦਹੀਂ ਨਾਲ ਅਭਿਸ਼ੇਕ ਕਰੋ। ਉਨ੍ਹਾਂ ਨੂੰ ਕਾਲੇ ਤਿਲ ਵੀ ਚੜ੍ਹਾਓ। ਅਜਿਹਾ ਕਰਨ ਨਾਲ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ।
ਸ਼ਨੀ ਦੀ ਸਾੜ੍ਹੇ ਸਤੀ ਤੇ ਧੂਏ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਸੋਮਵਤੀ ਮੱਸਿਆ 'ਤੇ ਸ਼ਨੀ ਦੇਵ ਨੂੰ ਸਰ੍ਹੋਂ ਦਾ ਤੇਲ ਚੜ੍ਹਾਓ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰੋ।