ਦੀਵਾਲੀ ਵਾਲੇ ਦਿਨ ਮਹਾਲਕਸ਼ਮੀ ਦੀ ਪੂਜਾ ਕਰਨ ਵੇਲੇ ਚੌਘੜੀਆ ਮਹੂਰਤ ਦਾ ਧਿਆਨ ਰੱਖੋ।
ਦੀਵਾਲੀ ਦੇ ਦਿਨ ਮਾਂ ਲਕਸ਼ਮੀ ਦੇ ਨਾਲ-ਨਾਲ ਭਗਵਾਨ ਗਣੇਸ਼, ਭਗਵਾਨ ਕੁਬੇਰ ਤੇ ਮਾਂ ਸਰਸਵਤੀ ਦੀ ਪੂਜੀ ਜ਼ਰੂਰ ਕਰੋ।
ਦੀਵਾਲੀ 'ਤੇ ਮਾਂ ਲਕਸ਼ਮੀ ਸਾਹਮਣੇ ਸੱਤ ਮੁਖੀਆ ਘਿਓ ਵਾਲਾ ਦੀਵਾ ਜਗਾਓ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਦੀ ਕਿਰਪਾ ਹਮੇਸ਼ਾ ਬਣੀ ਰਹੇਗੀ।
ਦੀਵਾਲੀ ਦੇ ਦਿਨ ਪੂਜਾ ਕਰਦੇ ਸਮੇਂ ਕਲਸ਼ ਦੀ ਸਥਾਪਨਾ ਜ਼ਰੂਰ ਕਰੋ। ਤਾਂਬੇ ਦੇ ਕਲਸ਼ ਦੇ ਮੂੰਹ 'ਤੇ ਮੌਲੀ ਬੰਨ੍ਹ ਦਿਓ ਤੇ ਜਲ ਭਰ ਕੇ ਅੰਬ ਦੇ ਪੱਤੇ ਪਾ ਦਿਓ।
ਦੀਵਾਲੀ ਵਾਲੇ ਦਿਨ ਘਰ ਦੇ ਅੰਬ ਦੇ ਪੱਤਿਆਂ ਦਾ ਵੰਦਨਵਾਰ ਤੇ ਮਾਂ ਲਕਸ਼ਮੀ ਦੇ ਪੈਰਾਂ ਦੇ ਨਿਸ਼ਾਨ ਘਰ ਦੇ ਮੁੱਖ ਦਰਵਾਜ਼ੇ ਤੇ ਲਗਾਓ।
ਮਾਂ ਲਕਸ਼ਮੀ ਦੀ ਪੂਜਾ ਕਰਦੇ ਸਮੇਂ ਮਾਂ ਨੂੰ ਮਖਾਣੇ, ਸਿੰਘਾੜਾ, ਪਤਾਸੇ, ਖੀਰ, ਅਨਾਰ, ਪਾਨ, ਸਫ਼ੇਦ ਤੇ ਪੀਲੇ ਰੰਗ ਦੀ ਮਿਠਾਈ, ਗੰਨਾ ਆਦਿ ਜ਼ਰੂਰ ਭੇਟ ਕਰੋ।
ਮਾਤਾ ਲਕਸ਼ਮੀ ਦੇ ਨਾਲ-ਨਾਲ ਕੁਬੇਰ ਯੰਤਰ ਨੂੰ ਵੀ ਸਹੀ ਦਿਸ਼ਾ 'ਚ ਰੱਖੋ। ਅਜਿਹਾ ਕਰਨ ਨਾਲ ਧਨ ਲਾਭ ਹੋਵੇਗਾ।