17 ਅਕਤੂਬਰ 2022 ਨੂੰ ਹਿੰਦੂ ਧਰਮ ਦੇ ਮੁੱਖ ਵਰਤਾਂ ਵਿਚੋਂ ਇਕ ਅਹੋਈ ਅਸ਼ਟਮੀ ਦਾ ਵਰਤ ਰੱਖਿਆ ਜਾਵੇਗਾ। ਇਹ ਵਰਤ ਸੁਹਾਗਣਾਂ ਵੱਲੋਂ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਰੱਖਿਆ ਜਾਂਦਾ ਹੈ।
ਸ਼ਾਸਤਰਾਂ ਵਿਚ ਦੱਸਿਆ ਗਿਆ ਹੈ ਕਿ ਵਰਤ ਵਾਲੇ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਨਾਲ ਉਨ੍ਹਾਂ ਦੇ ਸਾਰੇ ਪਰਿਵਾਰ ਦੀ ਪੂਜਾ ਕਰੋ। ਘਰ ਵਿਚ ਤਸਵੀਰ ਜਾਂ ਮੂਰਤੀ ਨਹੀਂ ਹੈ ਤਾਂ ਮਾਤਾ ਅਹੋਈ ਤੋਂ ਪਹਿਲਾਂ ਗਣੇਸ਼ ਭਗਵਾਨ ਦੀ ਪੂਜਾ ਕਰੋ।
ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਅਹੋਈ ਅਸ਼ਟਮੀ ਕਥਾ ਸੁਣਦੇ ਸਮੇਂ ਸੱਤ ਤਰ੍ਹਾਂ ਦੇ ਅਨਾਜ ਨੂੰ ਆਪਣੀ ਹਥੇਲੀ ’ਚ ਰੱਖੋ ਅਤੇ ਕਥਾ ਤੋਂ ਬਾਅਦ ਉਹ ਅਨਾਜ ਗਾਂ ਨੂੰ ਖੁਆ ਦਿਓ।
ਵਰਤ ਵਾਲੇ ਦਿਨ ਮਾਵਾਂ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਉਹ ਮਿੱਟੀ ਨਾਲ ਜੁਡ਼ਿਆ ਕੋਈ ਕੰਮ ਨਾ ਕਰਨ। ਇਸ ਦੇ ਨਾਲ ਹੀ ਬਗੀਚੇ ਨਾਲ ਸਬੰਧਤ ਕੰਮ ਵੀ ਟਾਲ ਦਿਓ।
ਵਰਤ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੀ ਤਿੱਖੀ ਨੁਕੀਲੀ ਚੀਜ਼ ਨੂੰ ਨਾ ਵਰਤੋਂ। ਇਸ ਦਿਨ ਸਿਲਾਈ ਕਢਾਈ ਤੇ ਕੱਟਣ ਦਾ ਕੰਮ ਵੀ ਮਨ੍ਹਾਂ ਹੈ।
ਤਾਰਿਆਂ ਨੂੰ ਅਰਘ ਦਿੰਦੇ ਸਮੇਂ ਧਾਤੂ ਦਾ ਧਿਆਨ ਜ਼ਰੂਰ ਰੱਖੋ। ਇਸ ਦਿਨ ਸਟੀਲ ਤੋਂ ਬਣੀ ਗੜਵੀ ਦੀ ਵਰਤੋਂ ਕਰੋ। ਤਾਂਬੇ ਦੀ ਵਰਤੋਂ ਕਰਨ ਦੀ ਮਨਾਹੀ ਹੈ।
ਇਸ ਦੇ ਨਾਲ ਹੀ ਵਰਤ ਵਾਲੇ ਦਿਨ ਪਰਿਵਾਰ ਲਈ ਸਾਤਵਿਕ ਭੋਜਨ ਹੀ ਪਕਾਓ। ਲਸਣ ਪਿਆਜ਼ ਦੀ ਵਰਤੋਂ ਕਰਨ ਤੋਂ ਬਚੋ।