ਕੀ ਤੁਹਾਨੂੰ ਵੀ ਨਹੁੰ ਖਾਣ ਦੀ ਆਦਤ? ਤੁਰੰਤ ਛੱਡ ਦਿਓ ਨਹੀਂ ਹੋ ਸਕਦੇ ਹੋ ਬਿਮਾਰ


By Neha Diwan06, Apr 2023 11:14 AMpunjabijagran.com

ਨਹੁੰ ਖਾਣ ਦੀ ਆਦਤ

ਤੁਸੀਂ ਅਕਸਰ ਆਪਣੇ ਆਸ-ਪਾਸ ਲੋਕਾਂ ਨੂੰ ਨਹੁੰ ਕੱਟਦੇ ਦੇਖਿਆ ਹੋਵੇਗਾ, ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਤਾਂ ਮਾਨਸਿਕ ਤੌਰ 'ਤੇ ਇਸ ਤੋਂ ਬਚਾਉਣ ਲਈ ਅਸੀਂ ਨਹੁੰ ਖਾਣਾ ਸ਼ੁਰੂ ਕਰ ਦਿੰਦੇ ਹਾਂ।

ਕਈ ਮਾੜੇ ਪ੍ਰਭਾਵ

ਹਾਲਾਂਕਿ ਨਹੁੰ ਖਾਣਾ ਬਹੁਤ ਆਮ ਮੰਨਿਆ ਜਾਂਦੈ, ਪਰ ਸਿਹਤ ਮਾਹਿਰ ਇਸ ਆਦਤ ਦੇ ਕਈ ਮਾੜੇ ਪ੍ਰਭਾਵਾਂ ਬਾਰੇ ਚਿਤਾਵਨੀ ਦਿੰਦੇ ਹਨ। ਨਹੁੰ ਖਾਣ ਦੀ ਆਦਤ ਵੀ ਸਰੀਰ ਵਿੱਚ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਡਾਕਟਰਾਂ ਦਾ ਕਹਿਣਾ ਕਿ ਹੈ

ਨਹੁੰ ਕੱਟਣਾ ਇੱਕ ਬੁਰੀ ਆਦਤ ਹੈ ਜੋ ਜ਼ਿੰਦਗੀ ਵਿੱਚ ਤਣਾਅ ਜਾਂ ਬੋਰੀਅਤ ਜਾਂ ਕਈ ਵਾਰ ਘਬਰਾਹਟ ਦੀ ਪ੍ਰਤੀਕ੍ਰਿਆ ਵਜੋਂ ਸ਼ੁਰੂ ਹੁੰਦੀ ਹੈ। ਲਗਪਗ 30% ਬਾਲਗ ਸਮੇਂ ਦੇ ਨਾਲ ਆਪਣੇ ਨਹੁੰ ਖਾਣ ਦੀ ਆਦਤ ਪੈਦਾ ਕਰਦੇ ਹਨ।

ਮਾਹਿਰ ਕੀ ਕਹਿੰਦੇ ਹਨ?

ਨਹੁੰ ਸਾਡੇ ਸਰੀਰ ਦੇ ਉਨ੍ਹਾਂ ਹਿੱਸਿਆਂ ਵਿੱਚੋਂ ਇੱਕ ਹਨ ਜਿੱਥੇ ਬਹੁਤ ਸਾਰੇ ਕੀਟਾਣੂ ਅਤੇ ਬੈਕਟੀਰੀਆ ਪਾਏ ਜਾਂਦੇ ਹਨ। ਮੂੰਹ ਵਿੱਚ ਉਂਗਲ ਰੱਖਦੇ ਹੋ ਜਾਂ ਨਹੁੰ ਖਾਂਦੇ ਹੋ, ਤਾਂ ਇਨ੍ਹਾਂ ਬੈਕਟੀਰੀਆ ਦੇ ਸਰੀਰ ਵਿੱਚ ਦਾਖਲ ਹੋਣ ਦਾ ਖ਼ਤਰਾ ਵੱਧ ਜਾਂਦਾ

ਪੇਟ 'ਚ ਇਨਫੈਕਸ਼ਨ

ਇਹ ਪੇਟ, ਮੂੰਹ ਵਿੱਚ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਅਤੇ ਕੁਝ ਮਾਮਲਿਆਂ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਨਹੁੰ ਖਾਣ ਨਾਲ ਪੇਟ 'ਚ ਇਨਫੈਕਸ਼ਨ ਦੀ ਸਮੱਸਿਆ ਖਾਸਕਰ ਬੱਚਿਆਂ 'ਚ ਕਾਫੀ ਆਮ ਹੈ।

ਮੂੰਹ ਦੀ ਸਿਹਤ 'ਤੇ ਪ੍ਰਭਾਵ

ਨਹੁੰ ਖਾਣ ਨਾਲ ਦੰਦਾਂ ਤੇ ਮਸੂੜਿਆਂ 'ਤੇ ਕਈ ਤਰੀਕਿਆਂ ਨਾਲ ਮਾੜੇ ਪ੍ਰਭਾਵ ਪੈ ਸਕਦੇ ਹਨ। ਮਸੂੜਿਆਂ ਦੇ ਟਿਸ਼ੂ ਨੂੰ ਨੁਕਸਾਨ ਹੁੰਦੈ। ਜਿਸ ਨਾਲ ਮਸੂੜਿਆਂ ਦੀ ਲਾਗ ਹੋ ਸਕਦੀ ਹੈ।

ਇਨ੍ਹਾਂ ਸਿਹਤ ਸਮੱਸਿਆਵਾਂ ਬਾਰੇ ਵੀ ਜਾਣੋ

ਨਹੁੰ ਖਾਣ ਦੀ ਆਦਤ ਵੀ ਅਜਿਹੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਤੁਹਾਡੇ ਨਹੁੰਆਂ ਦੇ ਆਲੇ ਦੁਆਲੇ ਦੀ ਚਮੜੀ ਵਿੱਚ ਲਾਗ ਹੋ ਸਕਦੀ ਹੈ। ਤੁਹਾਡੇ ਨਹੁੰ ਵਧਣ ਵਾਲੇ ਟਿਸ਼ੂ ਨੂੰ ਨੁਕਸਾਨ। ਨਹੁੰਆਂ ਦੀ ਬਣਤਰ 'ਚ ਬਦਲਾਅ ਹੋ ਸਕਦੈ।

ਇਹਨਾਂ ਚੀਜ਼ਾਂ ਦਾ ਧਿਆਨ ਰੱਖੋ

ਜੇਕਰ ਨਹੁੰ ਕੱਟਣਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ, ਤਾਂ ਇਸ ਬਾਰੇ ਆਪਣੇ ਡਾਕਟਰ ਜਾਂ ਮਾਨਸਿਕ ਸਿਹਤ ਪ੍ਰਦਾਤਾ ਨਾਲ ਗੱਲ ਕਰੋ। ਇਹ ਉਪਾਅ ਤੁਹਾਡੇ ਲਈ ਵੀ ਮਦਦਗਾਰ ਹਨ। ਆਪਣੇ ਨਹੁੰ ਛੋਟੇ ਰੱਖੋ।

ਬੀਪੀ ਲੋਅ ਹੋਣ 'ਤੇ ਕਰੋ ਇਹ ਕੰਮ, ਜਾਣੋ ਇਸਦੇ ਲੱਛਣ