ਬੀਪੀ ਲੋਅ ਹੋਣ 'ਤੇ ਕਰੋ ਇਹ ਕੰਮ, ਜਾਣੋ ਇਸਦੇ ਲੱਛਣ


By Neha Diwan05, Apr 2023 04:06 PMpunjabijagran.com

ਲੋਅ ਬੀਪੀ

ਅਸੀਂ ਅਕਸਰ ਲੋਅ ਬੀਪੀ ਯਾਨੀ ਹਾਈਪੋਟੈਂਸ਼ਨ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਪਰ ਇਹ ਖ਼ਤਰਨਾਕ ਹੈ। ਘੱਟ ਬੀਪੀ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣਨਾ ਤੇ ਇਸ ਦੇ ਪ੍ਰਬੰਧਨ ਲਈ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਨਾ ਬਹੁਤ ਮਹੱਤਵਪੂਰਨ ਹੈ।

ਲੱਛਣ

ਅਕਸਰ ਲੋਅ ਬੀਪੀ ਦੇ ਲੱਛਣ ਜਲਦੀ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਸ਼ੁਰੂਆਤ ਵਿੱਚ ਪਛਾਣਨਾ ਮੁਸ਼ਕਲ ਹੁੰਦਾ ਹੈ। ਸਿਹਤਮੰਦ ਬਾਲਗਾਂ ਵਿੱਚ, ਬੀਪੀ ਦਾ ਪੱਧਰ 120/80 mmHg ਦੇ ਆਸ-ਪਾਸ ਹੋਣਾ ਚਾਹੀਦਾ ਹੈ।

ਘੱਟ BP

ਜੇਕਰ ਤੁਹਾਡਾ BP 90/60 mmHg ਤੋਂ ਘੱਟ ਹੈ ਤਾਂ ਇਸਨੂੰ ਘੱਟ BP ਮੰਨਿਆ ਜਾਂਦਾ ਹੈ। ਡਾਕਟਰੀ ਭਾਸ਼ਾ ਵਿੱਚ ਇਸਨੂੰ ਹਾਈਪੋਟੈਂਸ਼ਨ ਕਿਹਾ ਜਾਂਦਾ ਹੈ।

ਘੱਟ ਬੀਪੀ ਦੇ ਕਾਰਨ

ਡੀਹਾਈਡਰੇਸ਼ਨ, ਤਣਾਅ,ਲੰਬੇ ਸਮੇਂ ਲਈ ਭੁੱਖੇ ਰਹਿਣਾ, ਕੁਝ ਮੈਡੀਕਲ ਹਾਲਾਤ, ਗੈਰ-ਸਿਹਤਮੰਦ ਜੀਵਨ ਸ਼ੈਲੀ, ਗੰਭੀਰ ਸੱਟ ਜਾਂ ਸਰਜਰੀ

ਘੱਟ ਬੀਪੀ ਦੇ ਲੱਛਣ

ਚੱਕਰ ਆਉਣੇ, ਧੁੰਦਲੀ ਨਜ਼ਰ , ਪਸੀਨਾ, ਬਹੁਤ ਕਮਜ਼ੋਰ ਜਾਂ ਥੱਕਿਆ ਮਹਿਸੂਸ ਕਰਨਾ

ਘੱਟ ਬੀਪੀ ਖਤਰਨਾਕ ਹੈ

ਲੋਅ ਬੀਪੀ ਓਨਾ ਹੀ ਖ਼ਤਰਨਾਕ ਹੈ ਜਿੰਨਾ ਹਾਈ ਬੀਪੀ। ਬੀਪੀ ਘੱਟ ਹੋਣ 'ਤੇ ਸਰੀਰ ਦੇ ਅੰਗਾਂ ਤੱਕ ਖੂਨ ਠੀਕ ਤਰ੍ਹਾਂ ਨਹੀਂ ਪਹੁੰਚਦਾ। ਅਜਿਹੀ ਸਥਿਤੀ ਵਿੱਚ ਦਿਲ ਦਾ ਦੌਰਾ, ਸਟ੍ਰੋਕ ਅਤੇ ਹੋਰ ਕਈ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।

ਬੀਪੀ ਨੂੰ ਠੀਕ ਕਰਨ ਲਈ ਇਹ ਕਰੋ

ਸਰੀਰ ਨੂੰ ਹਾਈਡਰੇਟ ਰੱਖੋ। ਦਿਨ ਵਿਚ ਘੱਟ ਤੋਂ ਘੱਟ 7-8 ਗਲਾਸ ਪਾਣੀ ਪੀਓ। ਬੀਪੀ ਲੈਵਲ ਨੂੰ ਠੀਕ ਰੱਖਣ ਲਈ ਨਮਕ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਬੀਪੀ ਘੱਟ ਰਹਿੰਦਾ ਹੈ ਤਾਂ ਭੋਜਨ ਵਿੱਚ ਸੋਡੀਅਮ ਦੀ ਮਾਤਰਾ ਵਧਾਓ।

ਕੈਫੀਨ ਦੀ ਘੱਟ ਮਾਤਰਾ ਡਾਈਟ 'ਚ ਸ਼ਾਮਲ ਕਰੋ

ਆਪਣੀ ਖੁਰਾਕ ਵਿੱਚ ਕੈਫੀਨ ਵਾਲੀਆਂ ਚੀਜ਼ਾਂ ਨੂੰ ਵੀ ਸ਼ਾਮਲ ਕਰੋ। ਇਹ ਤੁਰੰਤ ਬੀਪੀ ਨੂੰ ਵਧਾਉਂਦਾ ਹੈ। ਮੌਸਮੀ ਫਲ ਅਤੇ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਡਾਕਟਰ ਦੀ ਸਲਾਹ ਜ਼ਰੂਰ ਲਓ।

ਗਰਮੀਆਂ 'ਚ ਗਰਭਵਤੀ ਔਰਤਾਂ ਸਿਹਤਮੰਦ ਰਹਿਣ ਲਈ ਖਾਣ ਇਹ ਚੀਜ਼ਾਂ