ਕੀ ਤੁਸੀਂ ਵੀ ਆਫਿਸ 'ਚ ਦਿਖਣਾ ਚਾਹੁੰਦੇ ਹੋ ਸਭ ਤੋਂ ਅਲੱਗ, ਅਪਣਾਓ ਟਿਪਸ


By Ramandeep Kaur2022-10-13, 13:11 ISTpunjabijagran.com

Personality

ਤੁਹਾਡਾ ਪਹਿਰਾਵਾ ਤੁਹਾਡੀ ਪੂਰੀ ਲੁੱਕ ਨੂੰ ਬਦਲ ਦਿੰਦਾ ਹੈ। ਇਸ ਨਾਲ ਤੁਹਾਡੀ ਪਰਸਨੈਲਿਟੀ ਨਿਖ਼ਰ ਕੇ ਸਾਹਮਣੇ ਆਉਂਦੀ ਹੈ।

Dress up well

ਅੱਜਕੱਲ੍ਹ ਬਹੁਤ ਸਾਰੇ ਕਾਰਪੋਰੇਟ ਘਰਾਣੇ ਕੈਜ਼ੁਅਲ ਡਰੈੱਸ ਕੋਡ ਨੂੰ ਫਾਲੋ ਕਰਦੇ ਹਨ। ਹਾਲਾਂਕਿ, ਮੀਟਿੰਗ ਜਾਂ ਮਹੱਤਵਪੂਰਣ ਸਮਾਗਮਾਂ ਲਈ ਫਾਰਮਲ ਪਾਉਣ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ।

Be well groomed

ਨਿਯਮਤ ਪੈਡੀਕਿਓਰ, ਮੈਨੀਕਿਓਰ, ਵੈਕਸਿੰਗ ਅਤੇ ਆਈਬ੍ਰੋ ਟਵੀਜ਼ਿੰਗ ਲਈ ਜਾਓ। ਨਾਲ ਹੀ ਮੂੰਹ ਦੀ ਸਫ਼ਾਈ ਦਾ ਵੀ ਖ਼ਾਸ ਧਿਆਨ ਕਰੋ।

Do not follow the trend always

ਕੁਝ ਅਜਿਹਾ ਖਰੀਦੋ ਜੋ ਤੁਹਾਡੀ ਬਾਡੀ 'ਤੇ ਸੂਟ ਕਰੇ। ਹਰ ਵਾਰ ਕਿਸੇ ਫੈਸ਼ਨ ਮੈਗਜ਼ੀਨ ਨੂੰ ਦੇਖ ਕੇ ਟ੍ਰੈਂਡ ਫਾਲੋ ਨਾ ਕਰੋ। ਆਪਣੀ ਪਸੰਦ ਮੁਤਾਬਕ ਜਿਹੜੀ ਚੀਜ਼ ਵਧੀਆ ਲੱਗੇ ਉਹ ਪਾਓ।

Multifunctional clothing

ਕੁਝ ਅਜਿਹਾ ਖਰੀਦੋ ਜੋ ਵੱਖ-ਵੱਖ ਪਹਿਰਾਵਿਆਂ ਨਾਲ ਪਾਇਆ ਜਾ ਸਕੇ। ਜਿਵੇਂ ਇਕ ਟਾਪ ਨੂੰ ਤੁਸੀਂ ਜੀਨਸ, ਟਰਾਊਜ਼ਰ ਜਾਂ ਸਕਰਟ ਨਾਲ ਪਾ ਸਕਦੇ ਹੋ।

Clothes that fit you well

ਆਫਿਸ 'ਚ ਬਹੁਤ ਜ਼ਿਆਦਾ ਤੰਗ ਤੇ ਬਹੁਤ ਜ਼ਿਆਦਾ ਢਿੱਲੇ ਕੱਪੜੇ ਨਹੀਂ ਪਾਉਣੇ ਚਾਹੀਦੇ। ਅਜਿਹੇ ਕੱਪੜੇ ਤੁਹਾਨੂੰ ਅਸਹਿਜ ਮਹਿਸੂਸ ਕਰਵਾ ਸਕਦੇ ਹਨ। ਇਸ਼ ਲਈ ਉਹੀ ਕੱਪੜੇ ਪਾਓ ਜੋ ਸਹੀ ਦਿਖਣ।

Minimal Accessories and Makeup

ਆਫਿਸ ਦੇ ਕੱਪੜਿਆਂ ਨਾਲ ਸੂਟ ਕਰਦਾ ਮੇਕਅੱਪ ਹੀ ਕਰੋ। ਜ਼ਿਆਦਾ ਮੇਕਅਪ ਜਾਂ ਗਹਿਣੇ ਤੁਹਾਡੀ ਲੁੱਕ ਨੂੰ ਖ਼ਰਾਬ ਕਰ ਸਕਦੇ ਹਨ।

Shoes Complement Your Outfit

ਜੁੱਤੀਆਂ ਦਾ ਜੋੜਾ ਤੁਹਾਡੇ ਪਹਿਰਾਵੇ ਨੂੰ ਹੋਰ ਉਭਾਰਦਾ ਹੈ। ਜੇ ਤੁਸੀਂ ਅਜਿਹਾ ਜੋੜਾ ਪਾਉਂਦੇ ਹੋ ਜੋ ਤੁਹਾਡੇ ਪਹਿਰਾਵੇ ਨਾਲ ਬਿਲਕੁਲ ਮੇਲ ਨਹੀਂ ਖਾਂਦਾ ਜਾਂ ਸਾਫ਼ ਨਹੀਂ, ਤਾਂ ਇਹ ਤੁਹਾਡੀ ਦਿੱਖ ਨੂੰ ਵਿਗਾੜ ਸਕਦਾ ਹੈ।

ਕਰਵਾ ਚੌਥ 2022 ਲਈ ਵਧੀਆ Nail Art ਦੇ ਕੁਝ Ideas