ਜੇ ਸਿਰ 'ਚ ਹੋ ਰਹੀਂ ਹੈ ਖੁਜਲੀ ਤਾਂ ਨਾ ਕਰੋ ਇਹ ਗਲਤੀਆਂ, ਅਪਣਾਓ ਇਹ ਟਿਪਸ
By Neha diwan
2024-03-19, 10:51 IST
punjabijagran.com
ਵਾਲਾਂ ਦੀਆਂ ਸਮੱਸਿਆ
ਜਿੱਥੇ ਬਦਲਦੇ ਮੌਸਮ ਕਾਰਨ ਵਾਲਾਂ ਦੇ ਟੁੱਟਣ ਤੇ ਝੜਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ, ਉੱਥੇ ਹੀ ਇਸ ਦੌਰਾਨ ਇੱਕ ਹੋਰ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਇਹ ਸਮੱਸਿਆ ਹੈ ਸਿਰ ਵਿੱਚ ਖੁਜਲੀ।
ਵਾਲਾਂ 'ਚ ਖੁਜਲੀ
ਜਿੱਥੇ ਸਿਰ ਵਿੱਚ ਖੁਜਲੀ ਦਾ ਕਾਰਨ ਡੈਂਡਰਫ ਤੇ ਫੰਗਲ ਇਨਫੈਕਸ਼ਨ ਹਨ, ਉੱਥੇ ਵਾਲਾਂ ਵਿੱਚ ਜੂੰਆਂ ਦੀ ਮੌਜੂਦਗੀ ਵੀ ਸਿਰ ਵਿੱਚ ਖੁਜਲੀ ਦਾ ਕਾਰਨ ਬਣਦੀ ਹੈ।
ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ
ਖੁਜਲੀ ਨੂੰ ਘੱਟ ਕਰਨ ਲਈ ਬਾਜ਼ਾਰ ਵਿਚ ਉਪਲਬਧ ਉਤਪਾਦਾਂ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਬਹੁਤ ਜ਼ਿਆਦਾ ਉਤਪਾਦਾਂ ਦੀ ਵਰਤੋਂ ਕਰਦੇ ਹੋ, ਤਾਂ ਇਹ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਦਹੀਂ
ਦਹੀਂ ਵਿੱਚ ਕੈਲਸ਼ੀਅਮ, ਵਿਟਾਮਿਨ ਬੀ12, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਅਤੇ ਇਸ ਵਿੱਚ ਹੋਰ ਵੀ ਕਈ ਗੁਣ ਹੁੰਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਦਹੀਂ ਦੀ ਵਰਤੋਂ
ਦਹੀਂ ਦੀ ਵਰਤੋਂ ਵਾਲਾਂ 'ਚ ਹੋਣ ਵਾਲੀ ਖੁਜਲੀ ਨੂੰ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਨਾਰੀਅਲ ਤੇਲ ਵਿੱਚ ਵੀ ਕਈ ਗੁਣ ਹੁੰਦੇ ਹਨ ਜੋ ਵਾਲਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਸਿਰ 'ਤੇ ਖੁਜਲੀ ਦਾ ਘਰੇਲੂ ਨੁਸਖਾ
ਨਾਰੀਅਲ ਤੇਲ ਤੇ ਦਹੀਂ ਨੂੰ ਮਿਲਾ ਕੇ ਵਾਲਾਂ 'ਤੇ ਲਗਾਓ ਅਤੇ ਕੁਝ ਦੇਰ ਤੱਕ ਮਾਲਿਸ਼ ਕਰੋ। ਇਸ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਨੂੰ 2 ਤੋਂ 3 ਦਿਨਾਂ ਤੱਕ ਕਰੋ ਤੇ ਕੁਝ ਹੀ ਦਿਨਾਂ ਵਿੱਚ ਸਿਰ ਵਿੱਚ ਖੁਜਲੀ ਘੱਟ ਹੋ ਜਾਵੇਗੀ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਇਸ ਦੇ ਨਾਲ ਹੀ ਜਦੋਂ ਵੀ ਸਿਰ 'ਚ ਤੇਜ਼ ਖਾਰਸ਼ ਹੁੰਦੀ ਹੈ ਤਾਂ ਵਾਲਾਂ ਨੂੰ ਜ਼ਿਆਦਾ ਨਹੀਂ ਰਗੜਨਾ ਚਾਹੀਦਾ।ਇਸ ਤਰ੍ਹਾਂ ਕਰਨ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਇਸ ਦੌਰਾਨ ਕੁਝ ਹੋਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।
ਬਜ਼ਾਰ ਤੋਂ ਖਰੀਦਣ ਦੀ ਬਜਾਏ ਘਰ 'ਚ ਬਣਾਓ ਸਲਾਈਸ ਚੀਜ਼, ਦੇਖੋ ਰੈਸਿਪੀ
Read More