ਕਈ ਲੋਕ ਫ਼ਲ ਖਾਣ ਲਈ ਉਸ 'ਤੇ ਨਮਕ ਪਾ ਕੇ ਲੈਂਦੇ ਹਨ ਜਾਂ ਫਰੂਟ ਸਲਾਦ 'ਚ ਨਮਕ ਤੇ ਚਾਟ ਮਸਾਲਾ ਮਿਲਾ ਕੇ ਖਾਂਦੇ ਹਨ। ਇਸ ਨਾਲ ਸਿਹਤ ਨੂੰ ਖ਼ਤਰਾ ਹੁੰਦਾ ਹੈ।
ਫ਼ਲਾਂ 'ਤੇ ਨਮਕ ਪਾ ਕੇ ਖਾਣ ਨਾਲ ਸਰੀਰ 'ਚ ਸੋਡੀਅਮ ਦੀ ਮਾਤਰਾ ਵਧ ਜਾਂਦੀ ਹੈ। ਜੋ ਦਿਲ ਦੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ।
ਫ਼ਲਾਂ 'ਤੇ ਨਮਕ ਪਾ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਹੋ ਸਕਦੀ ਹੈ ਤੇ ਬਲੱਡ ਪ੍ਰੈਸ਼ਰ ਵਧੀਆ ਰਹਿੰਦਾ ਹੈ।
ਫ਼ਲਾਂ 'ਤੇ ਨਮਕ ਪਾ ਕੇ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਕਿਉਂਕਿ ਇਸ ਨਾਲ ਸੋਡੀਅਮ ਦੀ ਮਾਤਰਾ ਵਧ ਜਾਂਦੀ ਹੈ। ਜੋ ਕਿ ਕਿਡਨੀ ਲਈ ਖ਼ਤਰਾ ਹੈ।
ਫ਼ਲਾਂ 'ਤੇ ਨਮਕ ਪਾ ਕੇ ਖਾਣ ਨਾਲ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਕਿਉਂਕਿ ਫ਼ਲਾਂ 'ਚੋਂ ਪਾਣੀ ਨਿਕਲਣ ਲਗਦਾ ਹੈ ਤੇ ਜੋ ਪੋਸ਼ਣ ਨੂੰ ਬਾਹਰ ਕੱਢ ਦਿੰਦਾ ਹੈ।
ਫ਼ਲਾਂ 'ਤੇ ਨਮਕ ਪਾ ਕੇ ਖਾਣ ਦੀ ਆਦਤ ਨਾਲ ਐਲਰਜੀ ਹੁੰਦੀ ਹੈ। ਇਸ ਨੂੰ ਲਗਾਤਾਰ ਕਰਨ ਨਾਲ ਸੋਜ ਦੀ ਸਮੱਸਿਆ ਹੋ ਸਕਦੀ ਹੈ।
ਫ਼ਲਾਂ 'ਤੇ ਜ਼ਿਆਦਾ ਨਮਕ ਪਾ ਕੇ ਖਾਣ ਨਾਲ ਬਲੋਟਿੰਗ, ਪੇਟ ਫੁੱਲਣਾ, ਪਿਆਸ ਲੱਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਕਿਉਂਕਿ ਨਮਕ ਪਾ ਕੇ ਖਾਣ ਨਾਲ ਫ਼ਲਾਂ ਦਾ ਪੀਐੱਚ ਬਦਲ ਜਾਂਦਾ ਹੈ।
ਰੋਜ਼ਾਨਾ ਫ਼ਲਾਂ 'ਤੇ ਨਮਕ ਪਾ ਕੇ ਖਾਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਪੇਟ 'ਚ ਤਕਲੀਫ, ਕਿਡਨੀ ਦੀ ਸਮੱਸਿਆ, ਸਟ੍ਰੋਕ ਦੀ ਸਮੱਸਿਆਵਾਂ ਹੋ ਸਕਦੀ ਹੈ।