ਗਰਮੀਆਂ ਵਿੱਚ ਤਰਬੂਜ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ। ਇਹ ਇਸ ਮੌਸਮ ਦਾ ਸਭ ਤੋਂ ਵਧੀਆ ਫਲ ਹੈ। ਜਿਸ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ। ਇਸ ਤੋਂ ਇਲਾਵਾ ਇਹ ਕਈ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦਾ ਹੈ।
ਇਸ 'ਚ ਫਾਈਬਰ, ਪੋਟਾਸ਼ੀਅਮ, ਆਇਰਨ, ਵਿਟਾਮਿਨ-ਏ, ਵਿਟਾਮਿਨ-ਸੀ ਅਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
ਤਰਬੂਜ ਖਾਣ ਤੋਂ ਬਾਅਦ ਦੁੱਧ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦੈ। ਤਰਬੂਜ 'ਚ ਵਿਟਾਮਿਨ-ਸੀ ਹੁੰਦਾ ਹੈ। ਜੇ ਇਸ ਨੂੰ ਖਾਣ ਤੋਂ ਬਾਅਦ ਦੁੱਧ ਪੀਂਦੇ ਹੋ ਤਾਂ ਤੁਹਾਨੂੰ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ।
ਤਰਬੂਜ ਖਾਣ ਤੋਂ ਬਾਅਦ ਪ੍ਰੋਟੀਨ ਭਰਪੂਰ ਭੋਜਨ ਦਾ ਸੇਵਨ ਕਰਨਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦੈ। ਭੋਜਨ ਜਿਵੇਂ ਦਾਲਾਂ, ਦਹੀਂ, ਅਖਰੋਟ ਆਦਿ ਦਾ ਸੇਵਨ ਕਰਦੇ ਹੋ ਤਾਂ ਇਹ ਪੇਟ ਲਈ ਨੁਕਸਾਨਦੇਹ ਹੋ ਸਕਦਾ ਹੈ।
ਆਂਡੇ ਖਾਂਦੇ ਹੋ ਤਾਂ ਇਸ ਨਾਲ ਬਦਹਜ਼ਮੀ ਹੋ ਸਕਦੀ ਹੈ। ਆਂਡੇ ਵਿੱਚ ਪ੍ਰੋਟੀਨ ਤੋਂ ਇਲਾਵਾ ਓਮੇਗਾ-3 ਵਰਗੇ ਫੈਟੀ ਐਸਿਡ ਹੁੰਦੇ ਹਨ ਅਤੇ ਤਰਬੂਜ ਵਿੱਚ ਭਰਪੂਰ ਮਾਤਰਾ ਵਿੱਚ ਪਾਣੀ ਹੁੰਦਾ ਹੈ।
ਤਰਬੂਜ ਖਾਣ ਤੋਂ ਤੁਰੰਤ ਬਾਅਦ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ। ਹਾਲਾਂਕਿ ਇਸ ਫਲ ਨੂੰ ਖਾਣ ਦੇ 30 ਮਿੰਟ ਬਾਅਦ ਹੀ ਕੁਝ ਵੀ ਖਾਓ।
ਤਰਬੂਜ ਖਾਂਦੇ ਸਮੇਂ ਧਿਆਨ ਰੱਖੋ ਕਿ ਇਸ ਦਾ ਜ਼ਿਆਦਾ ਸੇਵਨ ਨਾ ਕਰੋ। ਤੁਸੀਂ ਇਸ ਫਲ ਨੂੰ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਦੇ ਵਿਚਕਾਰ ਖਾ ਸਕਦੇ ਹੋ ਪਰ ਰਾਤ ਨੂੰ ਇਸ ਨੂੰ ਖਾਣ ਤੋਂ ਪਰਹੇਜ਼ ਕਰੋ।