aman fdsafad

ਇਨ੍ਹਾਂ ਲੋਕਾਂ ਲਈ ਲੀਚੀ ਕਰਦੀ ਹੈ ਨੁਕਸਾਨ, ਅੱਜ ਹੀ ਬਣਾ ਲਓ ਦੂਰੀ


By Neha diwan10, Jun 2023 12:54 PMpunjabijagran.com

ਲੀਚੀ

ਲੀਚੀ ਇਨ੍ਹਾਂ ਫਲਾਂ ਵਿੱਚੋਂ ਇੱਕ ਹੈ, ਜਿਸ ਨੂੰ ਬਹੁਤ ਸਾਰੇ ਲੋਕ ਇਸ ਮੌਸਮ ਵਿੱਚ ਖੂਬ ਖੂਬ ਖਾਂਦੇ ਹਨ।ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜੋ ਗਰਮੀਆਂ 'ਚ ਲੀਚੀ ਨੂੰ ਖੂਬ ਖਾਂਦੇ ਹਨ ਤਾਂ ਇਕ ਵਾਰ ਇਸ ਦੇ ਨੁਕਸਾਨਾਂ ਬਾਰੇ ਜਾਣ ਲਓ।

ਪੋਸ਼ਕ ਤੱਤ

ਵਿਟਾਮਿਨ ਬੀ-6, ਸੀ, ਰਿਬੋਫਲੇਵਿਨ, ਨਿਆਸੀਨ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਲੀਚੀ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਲੀਚੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ।

ਘੱਟ ਬਲੱਡ ਪ੍ਰੈਸ਼ਰ

ਜੇਕਰ ਤੁਸੀਂ ਜ਼ਿਆਦਾ ਮਾਤਰਾ 'ਚ ਲੀਚੀ ਦਾ ਸੇਵਨ ਕਰ ਰਹੇ ਹੋ, ਤਾਂ ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਅਚਾਨਕ ਘੱਟ ਸਕਦਾ ਹੈ। ਇਸ ਕਾਰਨ ਤੁਹਾਨੂੰ ਚੱਕਰ ਆਉਣਾ, ਸੁਸਤ ਮਹਿਸੂਸ ਹੋਣਾ, ਥਕਾਵਟ ਆਦਿ ਦੀ ਸਮੱਸਿਆ ਵੀ ਹੋ ਸਕਦੀ ਹੈ।

ਐਲਰਜੀ

ਕੁਝ ਲੋਕਾਂ ਨੂੰ ਲੀਚੀ ਖਾਣ ਤੋਂ ਬਾਅਦ ਖੁਜਲੀ, ਚਮੜੀ ਦੇ ਧੱਫੜ, ਬੁੱਲ੍ਹਾਂ ਦੀ ਸੋਜ ਅਤੇ ਸਾਹ ਚੜ੍ਹਨਾ ਵਰਗੀਆਂ ਐਲਰਜੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਜੇ ਫੂਡ ਐਲਰਜੀ ਹੈ ਤਾਂ ਲੀਚੀ ਤੋਂ ਜਿੰਨਾ ਹੋ ਸਕੇ ਦੂਰੀ ਬਣਾ ਕੇ ਰੱਖੋ।

ਸ਼ੂਗਰ ਦੇ ਮਰੀਜ਼

ਲੀਚੀ ਖਾਣ ਨਾਲ ਸਰੀਰ 'ਚ ਬਲੱਡ ਸ਼ੂਗਰ ਦਾ ਪੱਧਰ ਘੱਟ ਹੋ ਜਾਂਦਾ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਘੱਟ ਤੋਂ ਘੱਟ ਲੀਚੀ ਦਾ ਸੇਵਨ ਜ਼ਰੂਰ ਕਰੋ।

ਗਰਭ ਅਵਸਥਾ

ਲੀਚੀ ਦਾ ਸੇਵਨ ਕਰਨਾ ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੈ। ਇਸ ਸਬੰਧ 'ਚ ਅਜੇ ਖੋਜ ਜਾਰੀ ਹੈ। ਅਜਿਹੇ 'ਚ ਇਸ ਸਮੇਂ ਦੌਰਾਨ ਲੀਚੀ ਤੋਂ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ।

ਸਰਜਰੀ ਤੋਂ ਬਾਅਦ ਲੀਚੀ ਨਾ ਖਾਓ

ਲੀਚੀ ਸਰੀਰ ਵਿੱਚ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਦੀ ਹੈ। ਜੇਕਰ ਕੋਈ ਸਰਜਰੀ ਦੇ ਦੌਰਾਨ ਜਾਂ ਬਾਅਦ 'ਚ ਇਸ ਦਾ ਸੇਵਨ ਕਰਦਾ ਹੈ ਤਾਂ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਕੁਝ ਸਮੱਸਿਆ ਆ ਸਕਦੀ ਹੈ।

ਜੇ ਹੋ ਇਲਾਇਚੀ ਖਾਣ ਦੇ ਸ਼ੌਕੀਨ ਤਾਂ ਜਾਣੋ ਇਸ ਦੇ ਨੁਕਸਾਨ