ਇਨ੍ਹਾਂ ਬਿਮਾਰੀਆਂ 'ਚ ਨਾ ਪੀਓ ਨਾਰੀਅਲ ਪਾਣੀ...


By Neha Diwan22, Mar 2023 04:21 PMpunjabijagran.com

ਨਾਰੀਅਲ ਪਾਣੀ

ਜ਼ਿਆਦਾਤਰ ਲੋਕ ਗਰਮੀਆਂ ਆਉਂਦੇ ਹੀ ਨਾਰੀਅਲ ਪਾਣੀ ਪੀਣਾ ਪਸੰਦ ਕਰਦੇ ਹਨ। ਨਾਰੀਅਲ ਪਾਣੀ ਪੀਣ ਨਾਲ ਵੀ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।

ਇਨ੍ਹਾਂ ਬਿਮਾਰੀਆਂ 'ਚ ਨਾ ਪੀਓ

ਕੁਝ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ, ਜ਼ਿਆਦਾ ਸੇਵਨ ਕਰਨ ਨਾਲ ਸਾਈਡ ਇਫੈਕਟ ਵੀ ਹੋ ਸਕਦੇ ਹਨ। ਨਾਰੀਅਲ ਪਾਣੀ ਦਾ ਜ਼ਿਆਦਾ ਸੇਵਨ ਕਰਨ ਨਾਲ ਖੂਨ 'ਚ ਪੋਟਾਸ਼ੀਅਮ ਦਾ ਪੱਧਰ ਵਧਦਾ ਹੈ।

ਨਾਰੀਅਲ ਪਾਣੀ ਦੇ ਬਹੁਤ ਸਾਰੇ ਫਾਇਦੇ ਹਨ

ਨਾਰੀਅਲ ਪਾਣੀ ਕੁਦਰਤੀ ਡਰਿੰਕ ਹੈ ਤੇ ਇਹ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੈ। ਇਹ ਸਰੀਰ 'ਚ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਵੀ ਪੂਰਾ ਕਰਦੈ।

ਚਮਕਦਾਰ ਚਮੜੀ

ਚਮਕਦਾਰ ਚਮੜੀ ਤੋਂ ਲੈ ਕੇ ਬਾਡੀ ਡੀਟੌਕਸ ਤਕ ਵੀ ਮਦਦ ਕਰਦੈ।

ਘੱਟ ਬਲੱਡ ਪ੍ਰੈਸ਼ਰ

ਨਾਰੀਅਲ ਪਾਣੀ ਘੱਟ ਬਲੱਡ ਪ੍ਰੈਸ਼ਰ ਦਾ ਕਾਰਨ ਬਣਦਾ ਹੈ। ਪੋਟਾਸ਼ੀਅਮ ਜ਼ਿਆਦਾ ਹੋਣ ਕਾਰਨ ਬੀਪੀ ਦੇ ਮਰੀਜ਼ਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ।

ਦਸਤ

ਨਾਰੀਅਲ ਪਾਣੀ ਦਸਤ ਵਧਾਉਂਦਾ ਹੈ। ਇਸ ਕਾਰਨ ਪੇਟ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ ਅਤੇ ਵਿਅਕਤੀ ਨੂੰ ਡਾਇਰੀਆ ਵੀ ਹੋ ਸਕਦਾ ਹੈ।

ਸ਼ੂਗਰ

ਸ਼ੂਗਰ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਨਾਰੀਅਲ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਵਰਤ ਖੋਲਣ ਤੋਂ ਤੁਰੰਤ ਬਾਅਦ ਨਾ ਖਾਓ ਇਹ ਚੀਜ਼ਾਂ, ਹੋ ਸਕਦੀ ਹੈ ਸਮੱਸਿਆਂ