ਆਮ ਤੌਰ 'ਤੇ ਇਹ ਸਮਝਿਆ ਜਾਂਦੈ ਕਿ ਸਰਦੀਆਂ ਵਿੱਚ ਦਹੀਂ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੈ। ਦਹੀਂ ਪ੍ਰੋਬਾਇਓਟਿਕ ਨਾਲ ਭਰਪੂਰ ਭੋਜਨ ਹੈ, ਜੋ ਪਾਚਨ ਵਿੱਚ ਮਦਦ ਕਰਦਾ ਹੈ।
ਦਹੀਂ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੈ। ਇਹ ਕੈਲਸ਼ੀਅਮ ਦਾ ਮੁੱਖ ਸਰੋਤ ਹੈ, ਜੋ ਮਜ਼ਬੂਤ ਤੇ ਸਿਹਤਮੰਦ ਹੱਡੀਆਂ ਲਈ ਜ਼ਰੂਰੀ ਹੈ।
ਦਮੇ, ਖੰਘ, ਜ਼ੁਕਾਮ ਤੇ ਸਾਈਨਸ ਤੋਂ ਪੀੜਤ ਲੋਕਾਂ ਨੂੰ ਸਰਦੀਆਂ ਦੇ ਮੌਸਮ ਵਿੱਚ ਦਹੀਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।
ਸਰਦੀਆਂ ਵਿੱਚ ਸਰੀਰ ਆਪਣੇ ਆਪ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਇਸ ਲਈ ਠੰਢੇ ਸੁਭਾਅ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸਰਦੀਆਂ 'ਚ ਦਹੀਂ ਦਾ ਸੇਵਨ ਹਰ ਕਿਸੇ ਲਈ ਹਾਨੀਕਾਰਕ ਹੋਵੇ ਪਰ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਠੰਢੇ ਮੌਸਮ ਵਿਚ ਫਰਿੱਜ ਵਿਚ ਰੱਖੇ ਦਹੀਂ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ।
ਇਸ ਤੋਂ ਇਲਾਵਾ ਜੇ ਤੁਸੀਂ ਸਰਦੀਆਂ 'ਚ ਦਹੀਂ ਦਾ ਸੇਵਨ ਕਰਦੇ ਹੋ ਤਾਂ ਇਸ 'ਚ ਥੋੜ੍ਹੀ ਜਿਹੀ ਕਾਲੀ ਮਿਰਚ ਮਿਲਾ ਕੇ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਗਲੇ ਵਿੱਚ ਖਰਾਸ਼ ਨਹੀਂ ਹੋਵੇਗੀ।