ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਸਰਦੀ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਲੋਕਾਂ ਨੇ ਸਵੈਟਰ ਅਤੇ ਸ਼ਾਲ ਵੀ ਪਹਿਨਣੇ ਸ਼ੁਰੂ ਕਰ ਦਿੱਤੇ ਹਨ। ਰੁਟੀਨ ਪੂਰੀ ਤਰ੍ਹਾਂ ਬਦਲਣਾ ਸ਼ੁਰੂ ਹੋ ਗਿਆ ਹੈ।
ਜ਼ਿਆਦਾਤਰ ਲੋਕ ਸਰਦੀਆਂ 'ਚ ਗਰਮ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ, ਜਦਕਿ ਕੁਝ ਲੋਕ ਇਸ ਮੌਸਮ 'ਚ ਠੰਡੇ ਪਾਣੀ ਨਾਲ ਵੀ ਨਹਾਉਂਦੇ ਹਨ।
ਮਾਹਿਰਾਂ ਦੇ ਅਨੁਸਾਰ, ਨਾ ਤਾਂ ਤੁਹਾਨੂੰ ਬਹੁਤ ਠੰਡੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਨਾ ਹੀ ਤੁਹਾਨੂੰ ਸਰਦੀਆਂ ਵਿੱਚ ਬਹੁਤ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਕੋਸੇ ਪਾਣੀ ਨਾਲ ਇਸ਼ਨਾਨ ਕਰਨਾ ਲਾਭਦਾਇਕ ਹੋ ਸਕਦਾ ਹੈ।
ਇਸ ਨਾਲ ਜ਼ੁਕਾਮ ਵੀ ਨਹੀਂ ਹੁੰਦਾ ਤੇ ਬਲੱਡ ਸਰਕੁਲੇਸ਼ਨ ਵੀ ਠੀਕ ਰਹਿੰਦਾ ਹੈ। ਇਨਫੈਕਸ਼ਨ ਦਾ ਖ਼ਤਰਾ ਘੱਟ ਹੁੰਦਾ ਹੈ। ਸਰੀਰ ਦੀ ਬਿਹਤਰ ਸਫਾਈ ਹੁੰਦੀ ਹੈ।
ਇਸ ਦੇ ਨਾਲ ਹੀ ਕੁਝ ਲੋਕ ਗਰਮ ਪਾਣੀ ਨਾਲ ਨਹਾਉਂਦੇ ਹਨ, ਤਾਂ ਇਸ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਚਮੜੀ ਦੀ ਨਮੀ ਖਤਮ ਹੋ ਸਕਦੀ ਹੈ ਅਤੇ ਖੁਜਲੀ ਅਤੇ ਧੱਫੜ ਦੀ ਸਮੱਸਿਆ ਹੋ ਸਕਦੀ ਹੈ।
ਸਰਦੀਆਂ 'ਚ ਠੰਢੇ ਪਾਣੀ ਨਾਲ ਨਹਾਉਣਾ ਵੀ ਚੰਗਾ ਹੁੰਦੈ ਪਰ ਉਹ ਲੋਕਾਂ ਲਈ ਜਿਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਹੈ ਨਹੀਂ ਤਾਂ ਇਹ ਨਿਮੋਨੀਆ, ਖੰਘ, ਗਲੇ 'ਚ ਦਰਦ ਤੇ ਬੁਖਾਰ ਵਰਗੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਠੰਢੇ ਪਾਣੀ ਨਾਲ ਨਹਾਉਣ ਨਾਲ ਮਾਸਪੇਸ਼ੀਆਂ ਦੀ ਅਕੜਾਅ ਦੂਰ ਹੁੰਦੀ ਹੈ। ਇਹ ਕੋਲਡ ਕੰਪਰੈਸ਼ਨ ਵਾਂਗ ਕੰਮ ਕਰਦਾ ਹੈ। ਇਸ ਤੋਂ ਇਲਾਵਾ ਠੰਢੇ ਪਾਣੀ ਨਾਲ ਨਹਾਉਣ ਨਾਲ ਤਣਾਅ ਘੱਟ ਹੁੰਦਾ ਹੈ।
ਜੇਕਰ ਤੁਸੀਂ ਠੰਢੇ ਪਾਣੀ ਨਾਲ ਨਹਾਉਣਾ ਚਾਹੁੰਦੇ ਹੋ, ਤਾਂ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਅਜਿਹਾ ਕਰੋ।