ਪੀਰੀਅਡਜ਼ ਦੌਰਾਨ ਵੀ ਕਰੋ ਕਸਰਤ, ਮਿਲਣਗੇ ਕਈ ਚਮਤਕਾਰੀ ਫਾਇਦੇ


By Ramandeep Kaur2022-11-03, 13:23 ISTpunjabijagran.com

ਪੀਰੀਅਡਜ਼ ਦੌਰਾਨ ਕਸਰਤ

ਪੀਰੀਅਡਜ਼ ਦੌਰਾਨ ਸਰੀਰ 'ਚ ਕਈ ਹਾਰਮੋਨਲ ਬਦਲਾਅ ਹੁੰਦੇ ਹਨ, ਜਿਸ ਨਾਲ ਸਰੀਰ ਜ਼ਿਆਦਾ ਥਕਾਵਟ ਤੇ ਕਮਜ਼ੋਰੀ ਮਹਿਸੂਸ ਕਰਦਾ ਹੈ। ਇਸ ਸਮੱਸਿਆ ਤੋਂ ਕਸਰਤ ਕਰ ਕੇ ਨਜਿੱਠਿਆ ਜਾ ਸਕਦਾ ਹੈ।

ਪੇਟ ਤੇ ਕਮਰ ਦਰਦ

ਮਾਹਵਾਰੀ ਦੌਰਾਨ, ਪੇਟ ਤੇ ਕਮਰ ਦਰਦ ਹੋਣ ਦੇ ਨਾਲ-ਨਾਲ ਥਕਾਵਟ ਦੀ ਮਹਿਸੂਸ ਹੁੰਦੀ ਹੈ, ਪਰ ਇਸ ਸਮੇਂ ਕਸਰਤ ਕਰਨ ਨਾਲ ਇਨ੍ਹਾਂ ਦੋਵਾਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਬਲੱਡ ਸਰਕੁਲੇਸ਼ਨ

ਕਸਰਤ ਕਰਨ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ, ਜਿਸ ਨਾਲ ਸਰੀਰ 'ਚ ਥਕਾਵਟ ਦਾ ਅਹਿਸਾਸ ਨਹੀਂ ਹੁੰਦਾ ਅਤੇ ਸਰੀਰ ਭਾਰਾ ਨਹੀਂ ਹੁੰਦਾ।

ਸੈਰ

ਇਸ ਸਮੇਂ ਦੌਰਾਨ ਸਰੀਰ ਨੂੰ ਕਿਰਿਆਸ਼ੀਲ ਰੱਖਣਾ ਬਹੁਤ ਜ਼ਰੂਰੀ ਹੈ, ਇਸ ਲਈ ਤੁਸੀਂ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਕਰ ਸਕਦੇ ਹੋ, ਜਿਸ 'ਚ ਤੇਜ਼ ਸੈਰ ਵੀ ਸ਼ਾਮਲ ਹੈ।

ਚਿੜਚਿੜਾਪਨ

ਪੀਰੀਅਡਸ ਦੌਰਾਨ ਕਈ ਔਰਤਾਂ ਦਾ ਮੂਡ ਚਿੜਚਿੜਾ ਰਹਿੰਦਾ ਹੈ ਤੇ ਪਾਚਨ ਕਿਰਿਆ ਦੀ ਸਮੱਸਿਆ ਵੀ ਹੋਣ ਲੱਗਦੀ ਹੈ। ਇਨ੍ਹਾਂ ਦੋਵਾਂ ਸਮੱਸਿਆਵਾਂ ਤੋਂ ਛੁਟਕਾਰੇ ਲਈ ਕਸਰਤ ਕਾਰਗਰ ਤਰੀਕਾ ਹੈ।

ਲੋੜ ਤੋਂ ਵੱਧ ਕਸਰਤ ਨੁਕਸਾਨਦੇਹ

ਪੀਰੀਅਡਜ਼ ਦੌਰਾਨ ਕਸਰਤ ਕਰਨਾ ਫਾਇਦੇਮੰਦ ਹੈ, ਪਰ ਲੋੜ ਤੋਂ ਵੱਧ ਕਸਰਤ ਕਰਨ ਦੀ ਗਲਤੀ ਨਾ ਕਰੋ। ਰਾਹਤ ਹਲਕੀ ਕਸਰਤ ਨਾਲ ਹੀ ਮਿਲੇਗੀ।

ਕੋਲੇ ਵਰਗੀ ਕਾਲੀ ਚਾਹ ਪੌਣੀ ਨੂੰ ਮਿੰਟਾਂ 'ਚ ਇੰਝ ਕਰੋ ਸਾਫ਼