ਦੀਵਾਲੀ ਹਿੰਦੂਆਂ ਦਾ ਪ੍ਰਮੁੱਖ ਤਿਉਹਾਰ ਹੈ, ਇਸ ਦਿਨ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਇਨ੍ਹਾਂ 'ਚੋਂ ਹੀ ਇੱਕ ਹੈ ਜਿਮੀਕੰਦ ਦੀ ਸਬਜ਼ੀ।
ਇਹ ਇੱਕ ਜੜ੍ਹ ਹੈ, ਜਿਸ ਨੂੰ ਸਬਜ਼ੀ ਦੇ ਰੂਪ 'ਚ ਖਾਧਾ ਜਾਂਦਾ ਹੈ ਤੇ ਆਮ ਤੌਰ 'ਤੇ ਆਪਣੇ ਆਪ ਹੀ ਉੱਗਦਾ ਹੈ।
ਆਮ ਦਿਨਾਂ 'ਚ ਸਾਡੇ ਘਰ ਜਿਮੀਕੰਦ ਘੱਟ ਹੀ ਬਣਦਾ ਹੋਵੇਗਾ, ਕੀ ਤੁਸੀਂ ਕਦੇ ਸੋਚਿਆ ਹੈ ਕਿ ਜ਼ਿਆਦਾਤਰ ਲੋਕ ਦੀਵਾਲੀ ਵਾਲੇ ਦਿਨ ਘਰਾਂ 'ਚ ਇਹ ਸਬਜ਼ੀ ਕਿਉਂ ਬਣਾਉਂਦੇ ਹਨ।
ਦੀਵਾਲੀ ਦੀ ਰਾਤ ਇਸ ਸਬਜ਼ੀ ਨੂੰ ਬਣਾਉਣਾ ਸ਼ੁੱਭ ਮੰਨਿਆ ਜਾਂਦਾ ਹੈ, ਇਹ ਰਿਵਾਜ਼ ਕਾਫੀ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ।
ਦੀਵਾਲੀ ਦੀ ਰਾਤ ਖਾਣੇ 'ਚ ਜਿਮੀਕੰਦ ਦੀ ਸਬਜ਼ੀ ਖਾਣ ਨਾਲ ਖੁਸਹਾਲੀ 'ਚ ਵਾਧਾ ਹੁੰਦਾ ਹੈ, ਜੋ ਕਦੇ ਖ਼ਤਮ ਨਹੀਂ ਹੁੰਦੀ।
ਜਿਮੀਕੰਦ ਨੂੰ ਜੜ੍ਹ ਤੋਂ ਵੱਡਣ ਤੋਂ ਬਾਅਦ ਵੀ ਉਹ ਮੁੜ ਉਸੇ ਜੜ੍ਹ ਤੋਂ ਉੱਗ ਜਾਂਦਾ ਹੈ। ਇਸ ਲਈ ਇਸ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।