ਦੀਵਾਲੀ ਦੇ ਦਿਨ ਭਗਵਾਨ ਗਣੇਸ਼ ਦੇ ਨਾਲ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਰਾਤ ਨੂੰ ਦੀਵੇ ਤੋਂ ਸੁਰਮਾ ਬਣਾ ਕੇ ਪਾਇਆ ਜਾਂਦਾ ਹੈ।
ਮਿਥਿਹਾਸਕ ਮਾਨਤਾਵਾਂ ਅਨੁਸਾਰ, ਇਹ ਸੁਰਮਾ ਜਾਂ ਟਿੱਕਾ ਬੁਰਾਈਆਂ ਤੋਂ ਬਚਾਉਂਦਾ ਹੈ। ਇਹ ਸੁਰਮਾ ਸਿਰਫ਼ ਅੱਖਾਂ 'ਚ ਹੀ ਨਹੀਂ ਬਲਕਿ ਤਿਜੋਰੀ, ਚੁੱਲ੍ਹਾ, ਦਰਵਾਜ਼ੇ ਆਦਿ 'ਚ ਵੀ ਲਗਾਇਆ ਜਾਂਦਾ ਹੈ।
ਦੀਵਾਲੀ ਵਾਲੇ ਦਿਨ ਪਟਾਕਿਆਂ ਦੇ ਪ੍ਰਦੂਸ਼ਣ ਕਾਰਨ ਸਭ ਤੋਂ ਜ਼ਿਆਦਾ ਅਸਰ ਅੱਖਾਂ 'ਤੇ ਪੈਂਦਾ ਹੈ। ਅਜਿਹੇ 'ਚ ਕੈਮੀਕਲ ਮੁਕਤ ਸੁਰਮਾ ਲਗਾਉਣਾ ਨਾਲ ਫਾਇਦਾ ਹੁੰਦਾ ਹੈ।
ਬਲ਼ਦੇ ਦੀਵੇ ਉੱਪਰ ਪਲੇਟ ਜਾਂ ਕੌਲੀ ਨੂੰ ਇਸ ਤਰ੍ਹਾਂ ਰੱਖੋ ਕਿ ਇਹ ਬਲਦੀ ਲਾਟ ਦੇ ਉੱਪਰ ਹੋਵੇ। ਕਰੀਬ ਅੱਧੇ ਤੋਂ ਇੱਕ ਘੰਟੇ ਬਾਅਦ ਉੱਪਰਲੀ ਪਲੇਟ ਨੂੰ ਧਿਆਨ ਨਾਲ ਚੁੱਕੋ।
ਪਲੇਟ ਨੂੰ ਚੁੱਕਦਿਆਂ ਹੀ ਤੁਹਾਨੂੰ ਕਾਲਖ਼ ਨਜ਼ਰ ਆਵੇਗੀ। ਇਸ ਨੂੰ ਰੂੰ ਜਾਂ ਕੱਪੜੇ ਦੀ ਮਦਦ ਨਾਲ ਕਿਸੇ ਡੱਬੀ 'ਚ ਕੱਢ ਲਓ। ਇਸ ਦੇ ਨਾਲ ਹੀ ਇਸ 'ਚ ਥੋੜ੍ਹਾ ਜਿਹਾ ਸ਼ੁੱਧ ਘਿਓ ਪਾ ਦਿਓ।
ਇਸ ਸੁਰਮੇ ਨੂੰ ਘਰ ਦੇ ਹਰ ਮੈਂਬਰ ਨੂੰ ਅੱਖਾਂ 'ਚ ਪਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤਿਜੋਰੀ, ਮੁੱਖ ਦਰਵਾਜ਼ੇ ਆਦਿ ਨੂੰ ਵੀ ਕਾਲਾ ਟੀਕਾ ਲਗਾਉਣਾ ਚਾਹੀਦਾ ਹੈ।