ਅਲੀ ਫਜ਼ਲ ਤੇ ਰਿਚਾ ਚੱਢਾ ਨੇ ਨਿਕਾਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ।
ਅਲੀ ਨੇ ਆਫ ਵ੍ਹਾਈਟ ਸ਼ੇਰਵਾਨੀ ਅਤੇ ਰਿਚਾ ਨੇ ਵੀ ਸੇਮ ਕਲਰ ਦਾ ਸ਼ਰਾਰਾ ਆਪਣੇ ਨਿਕਾਹ ’ਤੇ ਪਹਿਨਿਆ ਹੈ,ਜੋ ਬੇਹੱਦ ਦਿਲਕਸ਼ ਲੱਗ ਰਿਹਾ ਹੈ।
ਅਲੀ ਫਜ਼ਲ ਤੇ ਰਿਚਾ ਚੱਢਾ ਇਕ ਤਸਵੀਰ ’ਚ ਝੁਕੀਆਂ ਨਜ਼ਰਾਂ ਨਾਲ ਆਪਣੇ ਫੈਨਜ਼ ਦੇ ਦਿਲਾਂ ’ਤੇ ਕਹਿਰ ਢਾਹ ਰਹੇ ਹਨ।
ਰਿਚਾ ਤੇ ਅਲੀ ਦੀ ਜੋੜੀ ਬੇਹੱਦ ਪਿਆਰੀ ਲੱਗ ਰਹੀ ਹੈ। ਇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ।
ਅਲੀ ਫਜ਼ਲ ਤੇ ਰਿਚਾ ਦੋਵੇਂ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ। ਇਨ੍ਹਾਂ ਦੇ ਵਿਆਹ ਦਾ ਫੈਨਜ਼ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ।
ਅਲੀ ਫ਼ਜ਼ਲ ਅਤੇ ਰਿਚਾ ਦੋਵੇਂ ਪੇਸ਼ੇ ਤੋਂ ਐਕਟਰ ਹਨ ਅਤੇ ਆਪਣੀਆਂ ਅਦਾਵਾਂ ਨਾਲ ਫੈਨਜ਼ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ।
ਫੈਨਜ਼ ਸੋਸ਼ਲ ਮੀਡੀਆ ’ਤੇ ਇਨ੍ਹਾਂ ਦੋਵਾਂ ਦੀ ਜੋੜੀ ਸਲਾਮਤ ਰਹੇ, ਖੁਸ਼ ਰਹੇ ਦੀਆਂ ਦੁਆਵਾਂ ਦੇ ਰਹੇ ਹਨ।