ਦੇਵੋਲੀਨਾ ਨੇ ਵਿਆਹ ਤੋਂ ਬਾਅਦ ਫੈਨਜ਼ ਨਾਲ ਪਹਿਲੀ ਵਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਅਦਾਕਾਰਾ ਟ੍ਰੈਡੀਸ਼ਨਲ ਅਵਤਾਰ ਵਿਚ ਬਿਲਕੁਲ ਅਪਸਰਾ ਵਰਗੀ ਸੋਹਣੀ ਲੱਗ ਰਹੀ ਹੈ।
ਦੇਵੋਲੀਨਾ ਭੱਟਾਚਾਰਜੀ ਨੇ ਬਲੂ ਆਉਟਫਿੱਟ ਨਾਲ ਮੱਥੇ 'ਤੇ ਸਿੰਦੂਰ ਤੇ ਝੁਮਕੇ ਵੀ ਪਹਿਨੇ ਹੋਏ ਹਨ।
ਅਦਾਕਾਰਾ ਨੇ ਹਾਲ ਹੀ ਵਿਚ ਜਿਮ ਟ੍ਰੇਨਰ ਨਾਲ ਵਿਆਹ ਕੀਤਾ ਹੈ। ਦੇਵੋਲੀਨਾ ਦੇ ਵਿਆਹ ਨੇ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰੀਆਂ ਸਨ।
ਦੇਵੋਲੀਨਾ ਟੀਵੀ ਇੰਡਸਟਰੀ ਦੀ ਪਾਪੁਲਰ ਅਦਾਕਾਰਾ ਹੈ। ਅਦਾਕਾਰਾ ਨੂੰ ਗੋਪੀ ਬਹੂ ਦੇ ਕਿਰਦਾਰ ਨਾਲ ਘਰ-ਘਰ ਪਛਾਣ ਮਿਲੀ ਹੈ।