ਮਸ਼ਹੂਰ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਤੇ ਅਭਿਨੇਤਾ ਗੋਵਿੰਦਾ ਦੀ ਭਤੀਜੀ ਆਰਤੀ ਸਿੰਘ ਨੇ ਆਪਣੀ ਜ਼ਿੰਦਗੀ 'ਚ ਇਕ ਕਦਮ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਆਰਤੀ ਸਿੰਘ ਬਿੱਗ ਬੌਸ 13 ਵਿੱਚ ਨਜ਼ਰ ਆਈ ਸੀ।
ਆਰਤੀ ਸਿੰਘ ਆਪਣੇ ਬੁਆਏਫ੍ਰੈਂਡ ਦੀਪਕ ਚੌਹਾਨ ਨਾਲ ਵਿਆਹ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਆਰਤੀ ਅਤੇ ਦੀਪਕ ਇਸ ਸਾਲ ਆਪਣੇ ਵਿਆਹ ਦੀ ਯੋਜਨਾ ਬਣਾ ਰਹੇ ਹਨ।
ਆਰਤੀ ਸਿੰਘ ਨੇ ਵੀ ਆਪਣੇ ਵਿਆਹ ਲਈ ਜਗ੍ਹਾ ਲੱਭਣੀ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਖੁਲਾਸਾ ਇਕ ਰਿਪੋਰਟ 'ਚ ਹੋਇਆ ਹੈ। ਇਸ ਰਿਪੋਰਟ 'ਚ ਆਰਤੀ ਸਿੰਘ ਦੇ ਵਿਆਹ ਨਾਲ ਜੁੜੇ ਸਾਰੇ ਵੇਰਵੇ ਦਿੱਤੇ ਗਏ ਹਨ।
ਦਰਅਸਲ, ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਆਰਤੀ ਸਿੰਘ ਦੇ ਵਿਆਹ ਦਾ ਖੁਲਾਸਾ ਹੋਇਆ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਅਦਾਕਾਰਾ ਜਲਦੀ ਤੋਂ ਜਲਦੀ ਆਪਣਾ ਘਰ ਵਸਾਉਣਾ ਚਾਹੁੰਦੀ ਹੈ।
ਅਦਾਕਾਰਾ ਦਾ ਵਿਆਹ ਮੁੰਬਈ 'ਚ ਹੋਵੇਗਾ, ਜਿਸ ਲਈ ਆਰਤੀ ਨੇ ਜਗ੍ਹਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਆਰਤੀ ਸਿੰਘ ਦਾ ਵਿਆਹ ਬਹੁਤ ਹੀ ਸ਼ਾਨਦਾਰ ਪੱਧਰ 'ਤੇ ਹੋਵੇਗਾ।
ਇਹ ਇੱਕ ਰਵਾਇਤੀ ਪੰਜਾਬੀ ਵਿਆਹ ਹੋਵੇਗਾ, ਜਿਸ ਵਿੱਚ ਹਰ ਰਸਮ ਨਿਭਾਈ ਜਾਵੇਗੀ। ਵਿਆਹ ਤੋਂ ਪਹਿਲਾਂ, ਇੱਕ ਬੈਚਲੋਰੇਟ ਪਾਰਟੀ ਹੋਵੇਗੀ ਜਿਸ ਤੋਂ ਬਾਅਦ ਹਲਦੀ, ਮਹਿੰਦੀ ਅਤੇ ਫੇਰੇ ਹੋਣਗੇ।
ਆਰਤੀ ਸਿੰਘ ਅਤੇ ਦੀਪਕ ਚੌਹਾਨ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਡੇਟਿੰਗ ਲਾਈਫ ਦਾ ਆਨੰਦ ਲੈ ਰਹੇ ਹਨ।