ਪੀਰੀਅਡਜ਼ ਟਾਲ਼ਣ ਲਈ ਅਜ਼ਮਾਓ ਇਹ ਘਰੇਲੂ ਉਪਾਅ


By Seema Anand25, Nov 2022 02:53 PMpunjabijagran.com

ਕਾਰਗਰ ਉਪਾਅ

ਮਾਸਿਕ ਧਰਮ ਟਾਲ਼ਣ ਲਈ ਕਈ ਤਰ੍ਹਾਂ ਦੀਆਂ ਘਰੇਲੂ ਔਸ਼ਧੀਆਂ ਕਾਰਗਰ ਸਾਬਿਤ ਹੁੰਦੀਆਂ ਹਨ। ਘਰੇਲੂ ਉਪਾਵਾਂ ਨਾਲ ਕਿਸੇ ਤਰ੍ਹਾਂ ਦੇ ਸਾਈਡ ਇਫੈਕਟਸ ਦਾ ਵੀ ਖ਼ਤਰਾ ਨਹੀਂ ਹੁੰਦਾ।

ਦਵਾਈ ਲੈਣਾ ਹਾਨੀਕਾਰਕ

ਔਰਤਾਂ ਨੂੰ ਪਰਿਵਾਰਕ ਪ੍ਰੋਗਰਾਮ, ਪੂਜਾ ਜਾਂ ਯਾਤਰਾ ਦੌਰਾਨ ਮਾਸਿਕ ਧਰਮ ਦੀ ਪਰੇਸ਼ਾਨੀ ਨਾ ਝੱਲਣੀ ਪਵੇ, ਇਸ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਲੈਂਦੀਆਂ ਹਨ ਪਰ ਇਹ ਹਾਨੀਕਾਰਕ ਹੋ ਸਕਦਾ ਹੈ।

ਸੇਬ ਦਾ ਸਿਰਕਾ

ਮਾਸਿਕ ਧਰਮ ਆਉਣ ਤੋਂ ਪਹਿਲਾਂ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ, ਹਾਲਾਂਕਿ ਅਜੇ ਤਕ ਅਜਿਹੀ ਰਿਸਰਚ ਨਹੀਂ ਹੋਈ ਹੈ ਜਿਸ ਤੋਂ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਸੇਬ ਦੇ ਸਿਰਕੇ ਦੇ ਸੇਵਨ ਨਾਲ ਪੀਰੀਅਡਜ਼ ਦਾ ਆਉਣਾ ਟਾਲ਼ਿਆ ਜਾ ਸਕਦਾ ਹੈ।

ਸਿਹਤ 'ਤੇ ਅਸਰ

ਸੇਬ ਦੇ ਸਿਰਕੇ ਦੇ ਵਾਰ-ਵਾਰ ਸੇਵਨ ਨਾਲ ਦੰਦਾਂ, ਮੂੰਹ ਤੇ ਗਲ਼ੇ ਦੇ ਨਾਜ਼ੁਕ ਸੈੱਲਾਂ 'ਤੇ ਨਕਾਰਾਤਮਕ ਅਸਰ ਵੀ ਪੈ ਸਕਦਾ ਹੈ। ਇਸ ਨੂੰ ਸਿੱਧੇ ਬੋਤਲ 'ਚੋਂ ਨਾ ਪੀਓ ਬਲਕਿ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੀਣਾ ਠੀਕ ਰਹੇਗਾ।

ਛੋਲਿਆਂ ਦੀ ਦਾਲ ਦਾ ਸੇਵਨ

ਪੀਰੀਅਡਜ਼ ਆਉਣ ਤੋਂ ਠੀਕ ਪਹਿਲਾਂ ਛੋਲਿਆਂ ਦੀ ਦਾਲ ਦਾ ਸੂਪ ਦੇ ਰੂਪ 'ਚ ਜ਼ਿਆਦਾ ਸੇਵਨ ਕਰਨ ਨਾਲ ਵੀ ਤੁਸੀਂ ਮਾਸਿਕ ਧਰਮ ਨੂੰ ਟਾਲ਼ ਸਕਦੇ ਹੋ। ਹਾਲਾਂਕਿ ਇਸ ਬਾਰੇ ਵੀ ਅਜੇ ਤਕ ਕੋਈ ਰਿਸਰਚ ਨਹੀਂ ਹੋਈ ਹੈ।

ਨੁਕਸਾਨ

ਹਾਲਾਂਕਿ ਛੋਲਿਆਂ ਦੀ ਦਾਲ ਦਾ ਜ਼ਿਆਦਾ ਸੇਵਨ ਕਰਨ ਨਾਲ ਇਸ ਦੌਰਾਨ ਤੁਹਾਨੂੰ ਗੈਸ, ਕਬਜ਼ ਜਾਂ ਪੇਟ ਫੁੱਲਣ ਵਰਗੀ ਸਮੱਸਿਆ ਹੋ ਸਕਦੀ ਹੈ।

ਨਿੰਬੂ ਦਾ ਰਸ

ਮਾਸਿਕ ਧਰਮ ਤੋਂ ਪਹਿਲਾਂ ਖੱਟੇ ਫਲ਼ਾਂ ਦੇ ਜ਼ਿਆਦਾ ਸੇਵਨ ਨਾਲ ਉਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ, ਇਸ ਲਈ ਨਿੰਬੂ ਦਾ ਸੇਵਨ ਵੀ ਜ਼ਿਆਦਾ ਕਰਨਾ ਚਾਹੀਦਾ ਹੈ। ਪਾਣੀ ਜਾਂ ਬਿਨਾਂ ਦੁੱਧ ਵਾਲੀ ਚਾਹ 'ਚ ਨਿੰਬੂ ਨੂੰ ਪਾ ਕੇ ਸਵੇਰੇ- ਸ਼ਾਮ ਪੀ ਸਕਦੇ ਹੋ।

ਚੁਟਕੀਆਂ 'ਚ ਪੇਟ ਦਰਦ ਠੀਕ ਕਰ ਦਿੰਦੈ ਕਾਲਾ ਲੂਣ, ਜਾਣੋ ਕਿਵੇਂ