ਚੁਟਕੀਆਂ 'ਚ ਪੇਟ ਦਰਦ ਠੀਕ ਕਰ ਦਿੰਦੈ ਕਾਲਾ ਲੂਣ, ਜਾਣੋ ਕਿਵੇਂ


By Seema Anand25, Nov 2022 01:39 PMpunjabijagran.com

ਦਰਦ ਦਾ ਕਾਰਨ

ਆਯੁਰਵੈਦ ਦੀ ਮੰਨੀਏ ਤਾਂ ਜਦੋਂ ਵਾਤ ਦੋਸ਼ ਅਸੰਤੁਲਿਤ ਹੋ ਜਾਂਦਾ ਹੈ ਤਾਂ ਪੇਟ ਦਰਦ ਦੀ ਸਮੱਸਿਆ ਹੁੰਦੀ ਹੈ। ਪੇਟ 'ਚ ਕਿੱਲਾਂ ਚੁੱਭਣ ਵਰਗਾ ਦਰਦ ਹੁੰਦਾ ਹੈ। ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ।

ਲੱਛਣ

ਕਬਜ਼, ਗੈਸ ਦੀ ਸਮੱਸਿਆ, ਬਦਹਜ਼ਮੀ, ਐਸੀਡਿਟੀ, ਸੋਜ਼ਿਸ਼, ਅਫਰੇਵਾਂ ਆਦਿ ਦੀ ਸਮੱਸਿਆ ਹੋਵੇ ਤਾਂ ਸਮਝੋ ਪਾਚਨ ਤੰਤਰ ਕਮਜ਼ੋਰ ਹੋ ਗਿਆ ਹੈ।

ਲੈਕਸੇਟਿਵ ਗੁਣ

ਕਾਲੇ ਲੂਣ 'ਚ ਲੈਕਸੇਟਿਵ ਗੁਣ ਪਾਇਆ ਜਾਂਦਾ ਹੈ ਜਿਸ ਦਾ ਸੇਵਨ ਕਰਨ ਨਾਲ ਪੇਟ ਦਰਦ ਤੋਂ ਛੁਟਕਾਰਾ ਮਿਲਦਾ ਹੈ। ਹਾਂ, ਦਰਦ ਦੌਰਾਨ ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ, ਆਓ ਇਸ ਬਾਰੇ ਜਾਣੀਏ...

ਕਾਲਾ ਲੂਣ ਤੇ ਗੁਣਗੁਣਾ ਪਾਣੀ

ਇਕ ਛੋਟੇ ਚਮਚ ਅਦਰਕ ਰਸ ਨੂੰ ਕਾਲੇ ਲੂਣ ਨਾਲ ਮਿਕਸ ਕਰੋ। ਇਸ ਨੂੰ ਗੁਣਗੁਣੇ ਪਾਣੀ ਨਾਲ ਸਵੇਰੇ-ਸ਼ਾਮ ਪੀਓ। ਆਰਾਮ ਮਿਲੇਗਾ।

ਅਜਵਾਇਨ ਤੇ ਕਾਲਾ ਲੂਣ

ਅਜਵਾਇਨ ਨੂੰ ਤਵੇ 'ਤੇ ਹਲਕਾ ਭੁੰਨ ਕੇ ਉਸ ਵਿਚ ਕਾਲਾ ਲੂਣ ਮਿਲਾਓ। ਇਸ ਮਿਸ਼ਰਨ ਨੂੰ ਬਿਨਾਂ ਚਬਾਏ ਗੁਣਗੁਣੇ ਪਾਣੀ ਨਾਲ ਦਿਨ ਵਿਚ ਦੋ ਵਾਰ ਖਾਓ। ਦਰਦ ਠੀਕ ਹੋ ਜਾਵੇਗਾ।

ਧੁੰਨੀ 'ਤੇ ਕਾਲਾ ਲੂਣ ਤੇ ਹਿੰਗ ਲਗਾਓ

2 ਗ੍ਰਾਮ ਹਿੰਗ ਤੇ 2 ਗ੍ਰਾਮ ਕਾਲੀ ਮਿਰਚ ਨੂੰ ਮਿਲਾਓ। ਸਰ੍ਹੋਂ ਦਾ ਤੇਲ ਮਿਲਾ ਕੇ ਪੇਸਟ ਤਿਆਰ ਕਰ ਕੇ ਧੁੰਨੀ 'ਚ ਲਗਾਓ। ਪ੍ਰੇਗਨੈਂਸੀ ਦੌਰਾਨ ਕਬਜ਼ ਦੀ ਸਮੱਸਿਆ ਦੂਰ ਕਰਨ ਲਈ ਵੀ ਇਹ ਉਪਾਅ ਕਰੋ।

ਕਾਲੇ ਲੂਣ ਦਾ ਚੂਰਨ

ਕਾਲੇ ਲੂਣ ਦਾ ਚੂਰਨ ਬਣਾਉਣ ਲਈ 2 ਗ੍ਰਾਮ ਸੁੱਕੀ ਅਦਰਕ, 2 ਗ੍ਰਾਮ ਕਾਲੀ ਮਿਰਚ, 2 ਗ੍ਰਾਮ ਹਿੰਗ ਪਾਉਡਰ ਪਾ ਕੇ ਚੂਰਨ ਤਿਆਰ ਕਰੋ। ਸਵੇਰੇ ਗੁਣਗੁਣੇ ਪਾਣੀ ਨਾਲ ਲਓ। ਹਾਜ਼ਮਾ ਦਰੁਸਤ ਰਹੇਗਾ।

ਕਾਲਾ ਲੂਣ ਤੇ ਲਸਣ ਦਾ ਰਸ

ਇਕ ਛੋਟਾ ਚਮਚ ਲਸਣ ਦਾ ਰਸ ਤੇ ਉਸ ਵਿਚ ਚੁਟਕੀ ਭਰ ਕਾਲਾ ਲੂਣ ਪਾ ਕੇ ਪੀ ਲਓ। ਸਵੇਰੇ-ਸ਼ਾਮ ਸੇਵਨ ਨਾਲ ਗੈਸ ਤੋਂ ਛੁਟਕਾਰਾ ਮਿਲੇਗਾ ਤੇ ਪੇਟ ਦਰਦ ਠੀਕ ਹੋ ਜਾਵੇਗਾ।

ਪੀਰੀਅਡਜ਼ ਨੂੰ ਕਿਵੇਂ ਪ੍ਰਭਾਵਿਤ ਕਰਦੈ ਥਾਇਰਾਇਡ ? ਜਾਣੋ