Net Worth: Deepika Padukone ਜਿਉਂਦੀ ਹੈ ਲਗਜ਼ਰੀ ਲਾਈਫ


By Neha diwan28, Jan 2024 03:44 PMpunjabijagran.com

Fighter

ਦੀਪਿਕਾ ਪਾਦੁਕੋਣ ਦੀ ਮੋਸਟ ਅਵੇਟਿਡ ਫਿਲਮ 'ਫਾਈਟਰ' ਹੁਣ ਰਿਲੀਜ਼ ਹੋ ਗਈ ਹੈ। ਜਿਸ ਨੂੰ ਦਰਸ਼ਕ ਵੀ ਕਾਫੀ ਪਸੰਦ ਕਰ ਰਹੇ ਹਨ।

ਦੀਪਿਕਾ ਪਾਦੂਕੋਨ

ਸ਼ਾਹਰੁਖ ਖਾਨ ਨਾਲ ਫਿਲਮ 'ਓਮ ਸ਼ਾਂਤੀ ਓਮ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਦੀਪਿਕਾ ਪਾਦੂਕੋਣ ਅੱਜ ਬਾਲੀਵੁੱਡ ਦੀ 'ਮਸਤਾਨੀ' ਬਣ ਚੁੱਕੀ ਹੈ।

ਹਿੱਟ ਫਿਲਮਾਂ

ਅਦਾਕਾਰਾ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ। ਪਿਛਲੇ 16 ਸਾਲਾਂ 'ਚ ਦੀਪਿਕਾ ਨੇ ਹਿੰਦੀ ਸਿਨੇਮਾ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ।

ਕਮਾਈ ਕਿੱਥੋ ਕਰਦੀ ਹੈ

ਹਾਲਾਂਕਿ, ਦੀਪਿਕਾ ਸਿਰਫ ਫਿਲਮਾਂ ਤੋਂ ਹੀ ਨਹੀਂ ਬਲਕਿ ਬ੍ਰਾਂਡ ਐਂਡੋਰਸਮੈਂਟ, ਫਿਲਮ ਨਿਰਮਾਣ ਤੋਂ ਵੀ ਬਹੁਤ ਕਮਾਈ ਕਰਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਕਈ ਕੰਪਨੀਆਂ 'ਚ ਵੀ ਨਿਵੇਸ਼ ਕੀਤਾ ਹੋਇਆ ਹੈ।

ਪ੍ਰੋਡਕਸ਼ਨ ਹਾਊਸ

ਦੀਪਿਕਾ ਦੇ ਪ੍ਰੋਡਕਸ਼ਨ ਹਾਊਸ ਦਾ ਨਾਂ 'ਕਾ ਪ੍ਰੋਡਕਸ਼ਨ' ਹੈ। ਜਿਸ 'ਚ ਉਹ '83' ਅਤੇ 'ਛਪਾਕ' ਵਰਗੀਆਂ ਫਿਲਮਾਂ ਬਣਾ ਚੁੱਕੇ ਹਨ।

ਰਿਪੋਰਟ ਮੁਤਾਬਕ

ਮਨੀਕੰਟਰੋਲ ਦੀ ਰਿਪੋਰਟ ਮੁਤਾਬਕ ਦੀਪਿਕਾ ਪਾਦੁਕੋਣ ਦੀ ਕੁੱਲ ਜਾਇਦਾਦ 500 ਕਰੋੜ ਰੁਪਏ ਹੈ।

ਫੀਸ ਦੀ ਗੱਲ ਕਰੀਏ ਤਾਂ..

ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਦੀ ਲਿਸਟ 'ਚ ਸ਼ਾਮਲ ਦੀਪਿਕਾ ਅੱਜਕਲ ਇਕ ਫਿਲਮ ਲਈ ਕਰੀਬ 30 ਕਰੋੜ ਰੁਪਏ ਦੀ ਮੋਟੀ ਫੀਸ ਲੈਂਦੀ ਹੈ। ਅਦਾਕਾਰਾ ਦੀ ਸਾਲਾਨਾ ਕਮਾਈ ਲਗਭਗ 40 ਕਰੋੜ ਰੁਪਏ ਹੈ।

ਲਗਜ਼ਰੀ ਕਾਰਾਂ

ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਨੂੰ ਲਗਜ਼ਰੀ ਕਾਰਾਂ ਦਾ ਵੀ ਬਹੁਤ ਸ਼ੌਕ ਹੈ। ਇਸੇ ਲਈ ਉਸ ਦੇ ਗੈਰੇਜ ਵਿੱਚ ਔਡੀ Q7 ਅਤੇ BMW 5 ਵਰਗੀਆਂ ਲਗਜ਼ਰੀ ਕਾਰਾਂ ਸ਼ਾਮਲ ਹਨ।

ALL PHOTO CREDIT : INSTAGRAM

ਜਾਣੋ ਮੁਰਗੀ ਦੇ ਆਂਡੇ ਤੋਂ ਕਿਵੇਂ ਵੱਖਰੇ ਹਨ ਵੀਗਨ ਆਂਡੇ?