ਸਾਲ 2023 'ਚ ਇਨ੍ਹਾਂ ਰਾਸ਼ੀਆਂ ਤੋਂ ਖ਼ਤਮ ਹੋਵੇਗਾ ਸ਼ਨੀ ਦਾ ਪ੍ਰਕੋਪ
By Seema Anand
2022-11-27, 17:48 IST
punjabijagran.com
ਨਿਆਂ ਦਾ ਦੇਵਤਾ
ਨੌਂ ਗ੍ਰਹਿਆਂ 'ਚ ਸ਼ਨੀ ਗ੍ਰਹਿ ਨੂੰ 'ਨਿਆਂ ਦਾ ਦੇਵਤਾ' ਦਰਜਾ ਮਿਲਿਆ ਹੋਇਆ ਹੈ। ਇਹ ਮਕਰ ਤੇ ਕੁੰਭ ਰਾਸ਼ੀ ਦਾ ਸਵਾਮੀ ਹੈ। ਜੋਤਿਸ਼ ਅਨੁਸਾਰ ਸ਼ਨੀ ਗ੍ਰਹਿ ਜਦੋਂ ਰਾਸ਼ੀ ਪਰਿਵਰਤਨ ਕਰਦੇ ਹਨ ਤਾਂ ਹਰੇਕ ਰਾਸ਼ੀ ਦੇ ਜਾਤਕਾਂ 'ਤੇ ਅਸਰ ਹੁੰਦਾ ਹੈ।
ਸਵੈ-ਰਾਸ਼ੀ ਕੁੰਭ 'ਚ ਪ੍ਰਵੇਸ਼
ਸਾਲ 2023 ਦੇ ਸ਼ਨੀ ਦੇਵ ਆਪਣੀ ਸਵੈ ਰਾਸ਼ੀ ਕੁੰਭ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਅਜਿਹੇ ਵਿਚ ਕਈ ਰਾਸ਼ੀਆਂ ਨੂੰ ਸ਼ਨੀ ਦੀ ਸਾੜ੍ਹਸਤੀ ਤੇ ਢਈਏ ਤੋਂ ਛੁਟਕਾਰਾ ਮਿਲੇਗਾ ਤੇ ਕਈ ਰਾਸ਼ੀਆਂ ਇਸ ਤੋਂ ਪੀੜਤ ਹੋਣਗੀਆਂ।
ਰਾਸ਼ੀ ਪਰਿਵਰਤਨ ਕਦੋਂ
ਫਿਲਹਾਲ ਸ਼ਨੀਦੇਵ ਮਕਰ ਰਾਸ਼ੀ 'ਚ ਮਾਰਗੀ ਹਨ। 17 ਜਨਵਰੀ 2023 ਨੂੰ ਰਾਤ 08:02 ਮਿੰਟ 'ਤੇ ਮਕਰ ਰਾਸ਼ੀ ਤੋਂ ਨਿਕਲ ਕੇ ਕੁੰਭ 'ਚ ਪ੍ਰਵੇਸ਼ ਕਰ ਜਾਣਗੇ। ਇਸ ਪਰਿਵਰਤਨ ਦਾ ਅਸਰ ਹਰੇਕ ਰਾਸ਼ੀ ਦੇ ਜਾਤਕ ਦੇ ਜੀਵਨ 'ਤੇ ਪਵੇਗਾ।
2022 'ਚ ਸਾੜ੍ਹਸਤੀ ਤੇ ਢਈਆ
ਜੋਤਿਸ਼ ਗਣਨਾ ਅਨੁਸਾਰ ਇਸ ਵੇਲੇ ਸ਼ਨੀ ਮਕਰ ਰਾਸ਼ੀ 'ਚ ਗੋਚਰ ਕਰ ਰਹੇ ਹਨ। ਅਜਿਹੇ ਵਿਚ ਮਿਥੁਨ ਤੇ ਤੁਲਾ ਰਾਸ਼ੀ ਦੇ ਯਾਤਕਾਂ ਦੀ ਕੁੰਡਲੀ 'ਚ ਸ਼ਨੀ ਦਾ ਢਈਆ ਚੱਲ ਰਿਹਾ ਹੈ। ਇਸ ਦੇ ਨਾਲ ਹੀ ਧਨੂ, ਮਕਰ ਤੇ ਕੁੰਭ ਰਾਸ਼ੀ 'ਚ ਸ਼ਨੀ ਦੀ ਸਾੜ੍ਹਸਤੀ ਤੇ ਢਈਏ ਤੋਂ ਮ
ਕੁੰਭ ਰਾਸ਼ੀ ਦੇ ਹਿੱਸੇ ਲੰਬਾ ਇੰਤਜ਼ਾਰ
ਕੁੰਭ ਰਾਸ਼ੀ ਦੇ ਜਾਤਕਾਂ ਨੂੰ ਸ਼ਨੀ ਦੀ ਸਾੜ੍ਹਸਤੀ ਤੋਂ ਨਿਜਾਤ ਪਾਉਣ ਲਈ ਲੰਬਾ ਇੰਤਜ਼ਾਰ ਕਰਨਾ ਪਵੇਗਾ। ਜੋਤਿਸ਼ ਗਣਨਾ ਅਨੁਸਾਰ ਕੁੰਭ ਰਾਸ਼ੀ 'ਚ ਸ਼ਨੀ ਦੀ ਸਾੜ੍ਹਸਤੀ 24 ਜਨਵਰੀ 2022 ਤੋਂ ਚੱਲ ਰਹੀ ਹੈ ਜੋ 3 ਜੂਨ 2027 ਨੂੰ ਖ਼ਤਮ ਹੋਵੇਗੀ।
2023 'ਚ ਸਾੜ੍ਹਸਤੀ ਤੇ ਢਈਆ
16 ਜਨਵਰੀ 2023 ਨੂੰ ਸ਼ਨੀ ਕੁੰਭ ਰਾਸ਼ੀ 'ਚ ਪ੍ਰਵੇਸ਼ ਕਰ ਰਹੇ ਹਨ। ਅਜਿਹੇ 'ਚ ਸ਼ਨੀ ਦੀ ਸਾੜ੍ਹਸਤੀ ਮਕਰ ਰਾਸ਼ੀ 'ਚ ਆਖਰੀ ਪੜਾਅ, ਕੁੰਭ ਰਾਸ਼ੀ ਤੇ ਮੀਨ ਰਾਸ਼ੀ 'ਚ ਸ਼ੁਰੂ ਹੋਵੇਗਾ। ਕਰਕ ਤੇ ਬ੍ਰਿਸ਼ਚਕ ਰਾਸ਼ੀ 'ਚ ਢਈਆ ਆਰੰਭ ਹੋਵੇਗਾ।
Curly Hair Personality: ਕੀ ਤੁਹਾਡੇ ਵਾਲ ਹਨ ਘੁੰਗਰਾਲੇ ਤਾਂ ਜਾਣੋ ਆਪਣੀ ਕਿਸਮਤ ਬਾਰੇ
Read More