ਦਸੰਬਰ 'ਚ ਜਨਮੇ ਲੋਕ ਹੁੰਦੇ ਹਨ ਬੇਹੱਦ ਦਿਲਚਸਪ, ਜਾਣੋ ਲਓ ਕੁੱਝ ਖਾਸ ਗੱਲਾਂ


By Neha Diwan01, Dec 2022 01:34 PMpunjabijagran.com

ਜੋਤਿਸ਼ ਗਣਨਾ

ਜੋਤਿਸ਼ ਗਣਨਾ ਅਨੁਸਾਰ ਦਸੰਬਰ ਮਹੀਨੇ ਦੀ ਸ਼ੁਰੂਆਤ ਮਾਰਗਸ਼ੀਰਸ਼ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤਿਥੀ ਨਾਲ ਹੋਈ ਹੈ। ਸਾਲ 2022 ਦਾ ਆਖਰੀ ਮਹੀਨਾ ਕਈ ਰਾਸ਼ੀਆਂ ਲਈ ਖਾਸ ਰਹਿਣ ਵਾਲਾ ਹੈ।

ਇਸ ਮਹੀਨੇ ਜਨਮੇ ਲੋਕ

ਇਸ ਮਹੀਨੇ ਜਨਮੇ ਲੋਕ ਕਾਫ਼ੀ ਦਿਲਚਸਪ ਹੁੰਦੇ ਹਨ। ਕਿਸਮਤ ਦਾ ਹਮੇਸ਼ਾ ਸਾਥ ਮਿਲਣ ਦੇ ਨਾਲ ਉਨ੍ਹਾਂ ਅੰਦਰ ਹਰ ਚੀਜ਼ ਲਈ ਉਤਸੁਕਤਾ ਕੁੱਟ-ਕੁੱਟ ਕੇ ਭਰੀ ਹੁੰਦੀ ਹੈ।

ਆਪਣੇ ਆਪ ਰਹਿਣਾ ਹੈ ਪਸੰਦ

ਸੁਭਾਅ 'ਚ ਥੋੜੇ ਜਿਹੇ ਜ਼ਿੱਦੀ ਹੋਣ ਦੇ ਬਾਵਜੂਦ ਉਹ ਆਪਣੇ ਆਪ ਵਿੱਚ ਰਹਿਣਾ ਪਸੰਦ ਕਰਦੇ ਹਨ।

ਥੋੜ੍ਹੇ ਹੁੰਦੇ ਨੇ ਆਲਸੀ

ਦਸੰਬਰ ਮਹੀਨੇ ਪੈਦਾ ਹੋਏ ਲੋਕ ਥੋੜ੍ਹੇ ਆਲਸੀ ਹੁੰਦੇ ਹਨ, ਪਰ ਉਹ ਹਰ ਕੰਮ ਵਿੱਚ ਆਪਣਾ 100 ਪ੍ਰਤੀਸ਼ਤ ਦੇਣ ਦੀ ਕੋਸ਼ਿਸ਼ ਕਰਦੇ ਹਨ। ਆਪਣੀ ਅਦਭੁਤ ਸ਼ਖਸੀਅਤ ਕਾਰਨ ਉਹ ਹਰ ਕਿਸੇ ਨੂੰ ਆਪਣਾ ਦੋਸਤ ਬਣਾ ਲੈਂਦਾ ਹੈ।

ਦਿਮਾਗ ਦੇ ਹੁੰਦੇ ਹਨ ਤੇਜ਼

ਦਸੰਬਰ ਮਹੀਨੇ ਪੈਦਾ ਹੋਏ ਲੋਕਾਂ ਦਾ ਦਿਮਾਗ ਬਹੁਤ ਤੇਜ਼ ਹੁੰਦੈ ਇਸ ਕਾਰਨ ਉਹ ਕੰਮ ਬਹੁਤ ਆਸਾਨੀ ਨਾਲ ਕਰ ਲੈਂਦੇ ਹਨ। ਕਈ ਵਾਰ ਇਹ ਲੋਕ ਹਉਮੈ 'ਚ ਫਸ ਜਾਂਦੇ ਹਨ ਜਿਸ ਕਾਰਨ ਬਣਦੇ ਹੋਏ ਕੰਮ ਵੀ ਵਿਗੜ ਜਾਂਦੇ ਹਨ।

ਦਸੰਬਰ 'ਚ ਪੈਦਾ ਹੋਏ ਲੋਕਾਂ ਦਾ ਕਰੀਅਰ

ਇਸ ਮਹੀਨੇ ਜਨਮੇ ਲੋਕਾਂ ਨੂੰ ਮਿਹਨਤੀ ਹੁੰਦੇ ਹਨ। ਇਸ ਕਾਰਨ ਉਹ ਆਪਣੀ ਮਿਹਨਤ ਦੇ ਬਲਬੂਤੇ ਹਰ ਮੁਕਾਮ ਹਾਸਲ ਕਰ ਲੈਂਦੇ ਹਨ ਤੇ ਖੂਬ ਪੈਸਾ ਕਮਾਉਂਦੇ ਹਨ। ਇਹ ਲੋਕ ਮਿਹਨਤ ਕਰਨ ਵਿਚ ਕਦੇ ਪਿੱਛੇ ਨਹੀਂ ਰਹਿੰਦੇ।

ਪਰਿਵਾਰ ਦਾ ਦਿੰਦੇ ਹਨ ਸਾਥ

ਦਸੰਬਰ 'ਚ ਜਨਮੇ ਲੋਕਾਂ ਦੀ ਸਭ ਤੋਂ ਖਾਸ ਗੱਲ ਇਹ ਹੁੰਦੀ ਹੈ ਕਿ ਇਹ ਹਰ ਕਿਸੇ ਨੂੰ ਆਪਣਾ ਬਣਾਉਣ 'ਚ ਮਾਹਿਰ ਹੁੰਦੇ ਹਨ। ਬੁਰੇ ਨਾਲ ਬੁਰੇ ਵਕਤ 'ਚ ਹਮੇਸ਼ਾ ਨਾਲ ਖੜ੍ਹੇ ਰਹਿੰਦੇ ਹਨ।

ਦਸੰਬਰ 'ਚ ਜਨਮੇ ਲੋਕਾਂ ਦਾ ਲੱਕੀ ਨੰਬਰ ਤੇ ਰੰਗ

ਦਸੰਬਰ 'ਚ ਜਨਮੇ ਲੋਕਾਂ ਦੇ ਖੁਸ਼ਕਿਸਮਤ ਨੰਬਰ 1, 3 ਤੇ 8 ਹਨ। ਇਸ ਦੇ ਨਾਲ ਹੀ ਲੱਕੀ ਰੰਗ ਪੀਲਾ, ਭੂਰਾ, ਲਾਲ ਤੇ ਬੈਂਗਣੀ ਹੁੰਦਾ ਹੈ।

ਔਰਤਾਂ ਕਿਉਂ ਨਹੀਂ ਕੱਟਦੀਆਂ ਕੱਦੂ, ਜਾਣੋ ਇਸ ਦਾ ਧਾਰਮਿਕ ਮਹੱਤਵ