ਔਰਤਾਂ ਕਿਉਂ ਨਹੀਂ ਕੱਟਦੀਆਂ ਕੱਦੂ, ਜਾਣੋ ਇਸ ਦਾ ਧਾਰਮਿਕ ਮਹੱਤਵ


By Neha diwan2023-09-10, 11:42 ISTpunjabijagran.com

ਕੱਦੂ

ਭਾਰਤ ਦੇ ਹਰ ਰਾਜ ਦੇ ਲੋਕ ਇੱਕ ਜਾਂ ਦੂਜੀ ਸਬਜ਼ੀ ਜ਼ਿਆਦਾ ਪਸੰਦ ਕਰਦੇ ਹਨ। ਭਾਰਤ ਦੇ ਕੁਝ ਇਲਾਕਿਆਂ ਵਿੱਚ ਕੱਦੂ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ।

ਪੁਰਸ਼ ਹੀ ਕਿਉਂ ਕੱਟਦੇ ਹਨ ਕੱਦੂ

ਕਈ ਘਰਾਂ 'ਚ ਔਰਤਾਂ ਪਹਿਲਾਂ ਕੱਦੂ ਉੱਤੇ ਚਾਕੂ ਨਹੀਂ ਵਰਤਦੀਆਂ। ਇਸ਼ ਲਈ ਉਹ ਇੱਕ ਆਦਮੀ ਦੀ ਮਦਦ ਲੈਂਦੀ ਹੈ। ਇਨ੍ਹਾਂ ਘਰਾਂ ਦੀਆਂ ਔਰਤਾਂ ਕੱਦੂ ਨੂੰ ਉਦੋਂ ਹੀ ਕੱਟਦੀਆਂ ਹਨ ਜਦੋਂ ਆਦਮੀ ਇੱਕ ਵਾਰ ਚਾਕੂ ਨਾਲ ਕੱਟਦਾ ਹੈ।

ਕੱਦੂ ਨੂੰ ਵੱਡਾ ਪੁੱਤਰ ਮੰਨਿਆ ਜਾਂਦੈ

ਕੱਦੂ ਸਿਰਫ਼ ਇੱਕ ਆਮ ਸਬਜ਼ੀ ਨਹੀਂ ਹੈ। ਇਸ ਦਾ ਹਿੰਦੂ ਧਾਰਮਿਕ ਮਹੱਤਵ ਵੀ ਹੈ। ਅਜਿਹੀਆਂ ਰਸਮਾਂ ਵਿੱਚ ਜਿੱਥੇ ਪਸ਼ੂ ਬਲੀ ਦਿੱਤੀ ਜਾਂਦੀ ਹੈ, ਜੇ ਪੇਠਾ ਕੱਟਿਆ ਜਾਵੇ ਤਾਂ ਉਸ ਨੂੰ ਵੀ ਪਸ਼ੂ ਬਲੀ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ।

ਕਿਉਂ ਨਹੀਂ ਕੱਟਦੀਆਂ ਔਰਤਾਂ

ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਵੱਖ-ਵੱਖ ਭਾਈਚਾਰਿਆਂ ਵਿੱਚ ਇਹ ਵਿਸ਼ਵਾਸ ਹੈ ਕਿ ਪੇਠਾ ਵੱਡੇ ਪੁੱਤਰ ਦੀ ਤਰ੍ਹਾਂ ਹੁੰਦਾ ਹੈ ਤੇ ਜੇ ਔਰਤਾਂ ਇਸ ਨੂੰ ਕੱਟ ਦਿੰਦੀਆਂ ਹਨ ਤਾਂ ਇਹ ਆਪਣੇ ਪੁੱਤਰ ਦੀ ਬਲੀ ਦੇਣ ਦੇ ਬਰਾਬਰ ਹੁੰਦਾ ਹੈ।

ਭਾਵਨਾਵਾਂ ਨਾਲ ਭਰਿਆ ਹੋਇਆ ਹੈ ਭਾਰਤ

ਭਾਵੇਂ ਕੱਦੂ ਕੱਟਣ ਸਬੰਧੀ ਵਿਸ਼ਵਾਸ ਇੱਕ ਵਹਿਮ ਹੈ। ਧਾਰਮਿਕ ਤੌਰ 'ਤੇ ਵੀ ਇਸ ਨਾਲ ਜੁੜੀਆਂ ਕਈ ਮਾਨਤਾਵਾਂ ਹਨ। ਪਰ ਇਹ ਭਾਰਤੀਆਂ ਦੇ ਭਾਵਨਾਤਮਕ ਪੱਖ ਨੂੰ ਦਰਸਾਉਂਦਾ ਹੈ।

ਝਾੜੂ 'ਤੇ ਪੈਰ ਰੱਖਣ ਦੀ ਕਿਉਂ ਹੁੰਦੀ ਹੈ ਮਨਾਹੀ, ਜਾਣੋ ਕਾਰਨ