Dark Neck: ਗਰਦਨ ਦੇ ਕਾਲੇਪਨ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਟਿਪਸ


By Ramandeep Kaur2022-11-06, 11:55 ISTpunjabijagran.com

ਕਾਲੇਪਨ ਦੀ ਸਮੱਸਿਆ

ਲੋਕ ਅਕਸਰ ਗਰਦਨ ਦੀ ਸਾਫ਼-ਸਫ਼ਾਈ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ, ਜਿਸ ਕਾਰਨ ਉਸ 'ਤੇ ਗੰਦਗੀ ਜਮ੍ਹਾ ਹੋ ਜਾਂਦੀ ਹੈ, ਪਰ ਇਸ ਦੀ ਸਫ਼ਾਈ ਕਰਨਾ ਬਹੁਤ ਜ਼ਰੂਰੀ ਹੈ।

ਸੁੰਦਰਤਾ 'ਤੇ ਦਾਗ਼

ਇਹ ਕਾਲਾਪਨ ਤੁਹਾਡੀ ਸੁੰਦਰਤਾ ਨੂੰ ਖਰਾਬ ਕਰਦਾ ਹੈ। ਕਈ ਵਾਰ ਅਸੀਂ ਇਸ ਕਾਰਨ ਸ਼ਰਮ ਵੀ ਮਹਿਸੂਸ ਕਰਦੇ ਹਾਂ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਗੁਜ਼ਰ ਰਹੇ ਹੋ ਤਾਂ ਜਾਣੋ ਇਸ ਤੋਂ ਛੁਟਕਾਰਾ ਪਾਉਣ ਦੇ ਉਪਾਅ।

ਓਟਸ

2-3 ਚੱਮਚ ਓਟਸ ਤੇ ਟਮਾਟਰ ਦਾ ਪੇਸਟ ਬਣਾ ਲਓ। ਇਸ ਪੇਸਟ ਨੂੰ ਕਾਲੀ ਗਰਦਨ 'ਤੇ ਲਗਾਓ, 15 ਮਿੰਟ ਬਾਅਦ ਪਾਣੀ ਨਾਲ ਧੋ ਲਓ। ਕੁਝ ਦਿਨਾਂ 'ਚ ਹੀ ਤੁਸੀਂ ਫ਼ਰਕ ਦੇਖੋਗੇ।

ਵੇਸਣ

ਵੇਸਣ ਕੁਦਰਤੀ ਸਕਰੱਬ ਦਾ ਕੰਮ ਕਰਦਾ ਹੈ। ਵੇਸਣ 'ਚ ਚੁਟਕੀ ਹਲਦੀ ਮਿਲਾ ਕੇ ਪਾਣੀ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਗਰਦਨ 'ਤੇ ਲਗਾਓ, ਸੁੱਕਣ 'ਤੇ ਪਾਣੀ ਨਾਲ ਧੋ ਲਓ।

ਆਲੂ

2-3 ਆਲੂਆਂ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਕੇ ਪੇਸਟ ਬਣਾ ਲਓ। ਆਲੂ ਦੇ ਪੇਸਟ ਨਾਲ ਕਾਲੀ ਗਰਦਨ ਦੀ ਮਾਲਿਸ਼ ਕਰੋ। ਇਹ ਚਮੜੀ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ।

ਨਿੰਬੂ

ਨਿੰਬੂ ਦੀ ਵਰਤੋਂ ਚਮੜੀ ਦੀ ਰੰਗਤ ਨਿਖ਼ਾਰਦੀ ਹੈ। ਗਰਦਨ 'ਤੇ ਨਿੰਬੂ ਦਾ ਰਸ ਲਗਾਓ, 10-15 ਮਿੰਟ ਬਾਅਦ ਪਾਣੀ ਨਾਲ ਧੋ ਲਓ। ਇਹ ਗਲੇ ਦੀ ਮੈਲ ਨੂੰ ਸਾਫ਼ ਕਰਦਾ ਹੈ।

ਮੁਲਤਾਨੀ ਮਿੱਟੀ

ਮੁਲਤਾਨੀ ਮਿੱਟੀ 'ਚ ਗੁਲਾਬ ਜਲ ਮਿਲਾ ਕੇ ਪੇਸਟ ਬਣਾਓ। ਹੁਣ ਇਸ ਨੂੰ ਗਰਦਨ 'ਤੇ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਇਸ ਨੂੰ ਪਾਣੀ ਨਾਲ ਧੋ ਲਓ।

ਖੀਰੇ

ਐਲੋਵੇਰਾ ਜੈੱਲ 'ਚ ਖੀਰੇ ਦਾ ਰਸ ਮਿਲਾ ਕੇ ਗਰਦਨ 'ਤੇ ਲਗਾਓ, ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ। ਇਹ ਗਰਦਨ ਨੂੰ ਸਾਫ਼ ਕਰਨ ਚ ਕਾਫੀ ਮਦਦਗਾਰ ਹੈ।

ਬਿਨਾਂ ਤੰਦੂਰ ਦੇ ਘਰ 'ਚ ਕਿਵੇਂ ਬਣਾਓ ਸਵਾਦਿਸ਼ਟ Garlic Bread