Dandruff Home Remedies: ਡੈਂਡਰਫ ਦੀ ਸਮੱਸਿਆ 'ਚ ਬਹੁਤ ਫਾਇਦੇਮੰਦ ਹੈ ਕੜ੍ਹੀ ਪੱਤੇ


By Neha Diwan2023-03-02, 12:54 ISTpunjabijagran.com

ਲਾਈਫਸਟਾਈਲ

ਅੱਜਕਲ ਜ਼ਿਆਦਾਤਰ ਲੋਕ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਕਾਰਨ ਪ੍ਰੇਸ਼ਾਨ ਹਨ। ਵਿਗੜਦੀ ਜੀਵਨ ਸ਼ੈਲੀ ਅਤੇ ਵਧਦੇ ਪ੍ਰਦੂਸ਼ਣ ਕਾਰਨ ਅੱਜ-ਕੱਲ੍ਹ ਵਾਲਾਂ ਦਾ ਝੜਨਾ ਇੱਕ ਆਮ ਸਮੱਸਿਆ ਬਣ ਗਈ ਹੈ।

ਡੈਂਡਰਫ

ਪਰ ਡੈਂਡਰਫ ਇੱਕ ਅਜਿਹੀ ਸਮੱਸਿਆ ਹੈ ਜਿਸ ਤੋਂ ਹਰ ਕੋਈ ਪਰੇਸ਼ਾਨ ਹੈ। ਇਸ ਕਾਰਨ ਨਾ ਸਿਰਫ ਤੁਹਾਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ, ਸਗੋਂ ਕਈ ਵਾਰ ਇਸ ਨਾਲ ਤੁਹਾਡਾ ਆਤਮਵਿਸ਼ਵਾਸ ਵੀ ਘੱਟ ਜਾਂਦਾ ਹੈ।

ਕੜ੍ਹੀ ਪੱਤੇ ਦਾ ਪਾਣੀ

ਡੈਂਡਰਫ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ 'ਚ ਕੜ੍ਹੀ ਪੱਤੇ ਦਾ ਪਾਣੀ ਪੀਣਾ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗਾ। ਕੜ੍ਹੀ ਪੱਤੇ 'ਚ ਪਾਏ ਜਾਣ ਵਾਲੇ ਤੱਤ ਸਿਰ ਦੀ ਚਮੜੀ ਨੂੰ ਸਾਫ਼ ਕਰਕੇ ਵਾਲਾਂ ਨੂੰ ਮਜ਼ਬੂਤ ​​ਅਤੇ ਸੰਘਣੇ ਬਣਾਉਂਦੇ ਹਨ।

ਕੜ੍ਹੀ ਪੱਤੇ

ਕੜ੍ਹੀ ਪੱਤੇ ਨੂੰ ਪਾਣੀ 'ਚ 15 ਤੋਂ 20 ਮਿੰਟ ਤਕ ਉਬਾਲੋ। ਪਾਣੀ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਨੂੰ ਫਿਲਟਰ ਕਰਕੇ ਠੰਡਾ ਹੋਣ ਦਿਓ। ਸ਼ੈਂਪੂ ਕਰਨ ਤੋਂ ਬਾਅਦ ਇਸ 'ਤੇ ਕੜ੍ਹੀ ਪੱਤੇ ਪਾਣੀ ਲਗਾਓ।

ਕੜ੍ਹੀ ਪੱਤੇ ਅਤੇ ਕਪੂਰ

10-15 ਕੜ੍ਹੀ ਪੱਤੇ ਨੂੰ ਚੰਗੀ ਤਰ੍ਹਾਂ ਪੀਸ ਲਓ ਤੇ ਇਸ 'ਚ ਕਪੂਰ ਦਾ ਤੇਲ ਮਿਲਾਓ। ਮਿਲਾ ਕੇ ਪੇਸਟ ਤਿਆਰ ਕਰੋ ਤੇ ਵਾਲਾਂ ਤੇ ਸਿਰ ਦੀ ਚਮੜੀ 'ਤੇ ਚੰਗੀ ਤਰ੍ਹਾਂ ਲਗਾਓ। ਅੱਧੇ ਘੰਟੇ ਬਾਅਦ ਹਰਬਲ ਸ਼ੈਂਪੂ ਦੀ ਮਦਦ ਨਾਲ ਧੋ ਲਓ।

ਕੜ੍ਹੀ ਪੱਤੇ ਤੇ ਦਹੀਂ

ਮੁੱਠੀ ਭਰ ਕੜ੍ਹੀ ਪੱਤੇ ਨੂੰ 20 ਮਿੰਟ ਤਕ ਪਾਣੀ 'ਚ ਭਿਓ ਕੇ ਪੀਸ ਕੇ ਪੇਸਟ ਬਣਾ ਲਓ। ਵਿਚ ਦੋ ਚੱਮਚ ਦਹੀਂ ਮਿਲਾਓ ਅਤੇ ਇਸ ਪੇਸਟ ਨੂੰ ਸਾਰੇ ਵਾਲਾਂ ਅਤੇ ਸਿਰ ਦੀ ਚਮੜੀ 'ਤੇ ਲਗਾਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਸਾਫ਼ ਪਾਣੀ ਨਾਲ ਧੋ ਲਓ।

ਕੜ੍ਹੀ ਪੱਤੇ ਤੇ ਨਾਰੀਅਲ ਦਾ ਤੇਲ

ਭਾਂਡੇ 'ਚ ਨਾਰੀਅਲ ਦਾ ਤੇਲ ਪਾਓ ਤੇ ਫਿਰ 10-15 ਕਰੀ ਪੱਤੇ ਪਾਓ। ਇਸ ਨੂੰ ਚੰਗੀ ਤਰ੍ਹਾਂ ਉਬਲਣ ਤਕ ਪਕਾਓ। ਹੁਣ ਇਸ ਤੇਲ ਨੂੰ ਠੰਡਾ ਹੋਣ ਤੋਂ ਬਾਅਦ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ। 1 ਘੰਟੇ ਬਾਅਦ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।

ਜੇ ਤੁਸੀਂ ਮਾਰਚ 'ਚ ਬਣਾ ਰਹੇ ਘੁੰਮਣ ਦਾ ਪਲਾਨ, ਇਨ੍ਹਾਂ ਥਾਵਾਂ ਨੂੰ ਲਿਸਟ 'ਚ ਕਰੋ ਸ਼ਾਮਲ