ਜੇ ਤੁਸੀਂ ਮਾਰਚ 'ਚ ਬਣਾ ਰਹੇ ਘੁੰਮਣ ਦਾ ਪਲਾਨ, ਇਨ੍ਹਾਂ ਥਾਵਾਂ ਨੂੰ ਲਿਸਟ 'ਚ ਕਰੋ ਸ਼ਾਮਲ


By Neha Diwan2023-02-28, 14:41 ISTpunjabijagran.com

ਸੈਰ-ਸਪਾਟੇ ਲਈ

ਫਰਵਰੀ-ਮਾਰਚ ਦਾ ਮਹੀਨਾ ਸੈਰ-ਸਪਾਟੇ ਲਈ ਬਹੁਤ ਅਨੁਕੂਲ ਮੰਨਿਆ ਜਾਂਦੈ ਕਿਉਂਕਿ ਇਸ ਮਹੀਨੇ 'ਚ ਨਾ ਤਾਂ ਬਹੁਤੀ ਠੰਡ ਹੁੰਦੀ ਹੈ ਤੇ ਨਾ ਹੀ ਗਰਮੀ। ਤੁਸੀਂ ਠੰਡੇ ਤੇ ਆਰਾਮਦਾਇਕ ਤਰੀਕੇ ਨਾਲ ਯਾਤਰਾ ਦਾ ਆਨੰਦ ਲੈ ਸਕਦੇ ਹੋ।

ਹੋਲੀ

ਹੋਲੀ ਵੀ ਇਸ ਮਹੀਨੇ 'ਚ ਹੁੰਦੀ ਹੈ, ਜੋ ਕਿ ਭਾਰਤ ਦੇ ਖਾਸ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਲਈ ਜੇਕਰ ਤੁਸੀਂ ਇਸ ਮਹੀਨੇ ਕਿਤੇ ਘੁੰਮਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਇਨ੍ਹਾਂ ਥਾਵਾਂ ਤੇ ਜਾਂ ਸਕਦੇ ਹੋ।

ਮਥੁਰਾ, ਉੱਤਰ ਪ੍ਰਦੇਸ਼

ਮਥੁਰਾ 'ਚ ਹੋਲੀ ਦੀ ਵੱਖਰੀ ਧੂਮ ਦੇਖਣ ਨੂੰ ਮਿਲਦੀ ਹੈ। ਇੱਥੋਂ ਦੀ ਹੋਲੀ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹੈ। ਰੰਗਾਂ ਤੋਂ ਇਲਾਵਾ ਲੱਠਮਾਰ ਹੋਲੀ ਤੇ ਫੁੱਲਾਂ ਵਾਲੀ ਹੋਲੀ ਦਾ ਮਜ਼ਾ ਹੋਰ ਵੀ ਆਉਂਦਾ ਹੈ।

ਵਾਇਨਾਡ, ਕੇਰਲ

ਵਾਇਨਾਡ ਕੇਰਲ ਵਿੱਚ ਸਥਿਤ ਇੱਕ ਬਹੁਤ ਹੀ ਸੁੰਦਰ ਸ਼ਹਿਰ ਹੈ, ਜਿੱਥੇ ਤੁਸੀਂ ਮਾਰਚ ਵਿੱਚ ਜਾਣ ਦੀ ਯੋਜਨਾ ਬਣਾ ਸਕਦੇ ਹੋ। ਉੱਚੇ ਝਰਨੇ, ਇਤਿਹਾਸਕ ਗੁਫਾਵਾਂ ਤੋਂ ਇਲਾਵਾ ਇੱਥੋਂ ਦੇ ਮੰਦਰ ਵੀ ਦੇਖਣਯੋਗ ਹਨ।

ਜੈਪੁਰ, ਰਾਜਸਥਾਨ

ਸ਼ਾਨਦਾਰ ਕਿਲ੍ਹਿਆਂ, ਮਹਿਲਾਂ ਤੇ ਅਜਾਇਬ ਘਰਾਂ ਨਾਲ ਭਰੇ ਇਸ ਸ਼ਹਿਰ ਦੀ ਐਕਸਪੋਲਰ ਕਰਨ ਦਾ ਮਾਰਚ ਸਹੀ ਸਮਾਂ ਹੈ। ਆਮੇਰ ਫੋਰਟ, ਜੌਹਰੀ ਬਾਜ਼ਾਰ, ਸਿਟੀ ਪੈਲੇਸ, ਹਵਾ ਮਹਿਲ ਤੇ ਅਲਬਰਟ ਹਾਲ ਮਿਊਜ਼ੀਅਮ ਇੱਥੇ ਵਿਸ਼ੇਸ਼ ਹਨ।

ਰਤਨਾਗਿਰੀ, ਮਹਾਰਾਸ਼ਟਰ

ਵੇਲਾਸ ਟਰਟਲ ਫੈਸਟੀਵਲ ਇੱਥੇ ਦੀ ਵਿਸ਼ੇਸ਼ਤਾ ਹੈ, ਜੋ ਮਾਰਚ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਹਰੀਹਰੇਸ਼ਵਰ ਬੀਚ, ਕੇਲਸ਼ੀ ਬੀਚ, ਵਿਕਟੋਰੀਆ ਫੋਰਟ, ਡਿਵੇਗਰ ਬੀਚ ਅਤੇ ਮੁਰੂਦ ਵੀ ਘੁੰਮਣ ਲਈ ਚੰਗੀਆਂ ਥਾਵਾਂ ਹਨ।

ਊਟੀ, ਤਾਮਿਲਨਾਡੂ

ਊਟੀ, ਜਿਸ ਨੂੰ ਪਹਾੜੀਆਂ ਦੀ ਰਾਣੀ ਵੀ ਕਿਹਾ ਜਾਂਦੈ ਤਾਮਿਲਨਾਡੂ 'ਚ ਨੀਲਗਿਰੀ ਪਹਾੜੀਆਂ 'ਚ ਸਥਿਤ ਇੱਕ ਬਹੁਤ ਹੀ ਸੁੰਦਰ ਸੈਰ-ਸਪਾਟਾ ਸਥਾਨ ਹੈ।

ਇਨ੍ਹਾਂ ਅੱਖਰਾਂ ਵਾਲੀਆਂ ਲੜਕੀਆਂ ਨੂੰ ਮਿਲਦੈ ਮਾਂ ਲਕਸ਼ਮੀ ਦਾ ਆਸ਼ੀਰਵਾਦ