ਖਾਣੇ ਦਾ ਸੁਆਦ ਵਧਾਉਣ ਦੇ ਨਾਲ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਕੜ੍ਹੀ ਪੱਤਾ


By Neha Diwan2022-11-30, 15:26 ISTpunjabijagran.com

ਕੜ੍ਹੀ ਪੱਤੇ

ਮਿੱਠੀ ਨਿੰਮ ਦੀ ਵਰਤੋਂ ਕਈ ਤਰ੍ਹਾਂ ਦੇ ਪਕਵਾਨਾਂ ਵਿਚ ਕੀਤੀ ਜਾਂਦੀ ਹੈ। ਕਈ ਲੋਕ ਇਸ ਨੂੰ ਕੜ੍ਹੀ ਪੱਤੇ ਦੇ ਨਾਂ ਨਾਲ ਵੀ ਜਾਣਦੇ ਹੋਣਗੇ। ਮਿੱਠੀ ਨਿੰਮ ਜੋ ਖਾਣੇ ਦਾ ਸੁਆਦ ਵਧਾਉਂਦੀ ਹੈ, ਤੁਹਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ।

ਵੱਧਦਾ ਭਾਰ

ਅੱਜ-ਕੱਲ੍ਹ ਜ਼ਿਆਦਾਤਰ ਲੋਕ ਆਪਣੇ ਭਾਰ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੇ ਹਨ। ਵਧਦੇ ਭਾਰ ਨੂੰ ਘੱਟ ਕਰਨ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ।

ਭਾਰ ਘਟਾਉਣ ’ਚ ਕਾਰਗਰ

ਭੋਜਨ ਦਾ ਸੁਆਦ ਵਧਾਉਣ ਵਾਲੇ ਕੜ੍ਹੀ ਪੱਤੇ ਭਾਰ ਘਟਾਉਣ ਵਿਚ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ’ਚ ਮੌਜੂਦ ਫਾਈਬਰ ਸਰੀਰ ਵਿਚ ਜਮ੍ਹਾ ਵਾਧੂ ਚਰਬੀ ਤੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮਦਦਗਾਰ ਹੁੰਦਾ ਹੈ।

ਸ਼ੂਗਰ

ਅੱਜ-ਕੱਲ੍ਹ ਸ਼ੂਗਰ ਆਮ ਸਮੱਸਿਆ ਬਣ ਗਈ ਹੈ। ਤੁਹਾਡੇ ਆਲੇ-ਦੁਆਲੇ ਦੇ ਲੋਕ ਜਾਂ ਤੁਸੀਂ ਖੁਦ ਸ਼ੂਗਰ ਦੇ ਮਰੀਜ਼ ਹੋ ਸਕਦੇ ਹੋ।

ਸ਼ੂਗਰ ’ਚ ਫ਼ਾਇਦੇਮੰਦ

ਜੇ ਤੁਸੀਂ ਵੀ ਉਨ੍ਹਾਂ ਲੋਕਾਂ ’ਚੋਂ ਹੋ ਤਾਂ ਕੜ੍ਹੀ ਪੱਤਾ ਜਰੂਰ ਖਾਓ। ਇਸ ’ਚ ਮੌਜੂਦ ਐਂਟੀ-ਡਾਇਬਟਿਕ ਗੁਣ ਸਰੀਰ ’ਚ ਮੌਜੂਦ ਇੰਸੁਲਿਨ ਨੂੰ ਪ੍ਰਭਾਵਿਤ ਕਰ ਕੇ ਖ਼ੂਨ ’ਚ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ।

ਪਾਚਨ ਦੀ ਸਮੱਸਿਆ 'ਚ ਅਸਰਦਾਰ

ਜੇ ਤੁਸੀਂ ਅਕਸਰ ਪਾਚਨ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਮਿੱਠੀ ਨਿੰਮ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਿਤ ਹੋਵੇਗੀ।

ਦਿਲ ਦੇ ਰੋਗਾਂ ’ਚ ਮਦਦਗਾਰ

ਕੜ੍ਹੀ ਪੱਤਾ ਜੋ ਭੋਜਨ ਨੂੰ ਸੁਆਦੀ ਬਣਾਉਂਦਾ ਹੈ, ਬਲੱਡ ਕੋਲੈਸਟ੍ਰੋਲ ਨੂੰ ਘੱਟ ਕਰਨ ਵਿਚ ਵੀ ਬਹੁਤ ਅਸਰਦਾਰ ਹੁੰਦਾ ਹੈ। ਇਸ ਗੁਣ ਦੇ ਕਾਰਨ ਇਹ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ’ਚ ਵੀ ਕਾਫੀ ਮਦਦਗਾਰ ਹੈ।

ਚਮੜੀ ਦੀਆਂ ਸਮੱਸਿਆਵਾਂ ਵਿਚ ਫ਼ਾਇਦੇਮੰਦ

ਚਮੜੀ ਨਾਲ ਜੁੜੀਆਂ ਸਮੱਸਿਆਵਾਂ 'ਚ ਵੀ ਕੜ੍ਹੀ ਪੱਤਾ ਬਹੁਤ ਮਦਦਗਾਰ ਹੈ। ਜੇ ਤੁਸੀਂ ਲੰਬੇ ਸਮੇਂ ਤੋਂ ਮੁਹਾਂਸੇ ਜਾਂ ਚਿਹਰੇ ਦੇ ਖੁਸ਼ਕ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਮਿੱਠੀ ਨਿੰਮ ਦਾ ਸੇਵਨ ਕਰਨਾ ਸਹੀ ਹੋਵੇਗਾ।

ਕੀ ਟਮਾਟਰ ਦੇ ਬੀਜ ਹੁੰਦੇ ਨੇ ਜ਼ਹਿਰੀਲੇ? ਜਾਣੋ ਕਿਉਂ ਖਾਣ ਤੋਂ ਕਰਦੇ ਹਨ ਪਰਹੇਜ਼