ਕੀ ਟਮਾਟਰ ਦੇ ਬੀਜ ਹੁੰਦੇ ਨੇ ਜ਼ਹਿਰੀਲੇ? ਜਾਣੋ ਕਿਉਂ ਖਾਣ ਤੋਂ ਕਰਦੇ ਹਨ ਪਰਹੇਜ਼
By Neha diwan
2023-09-05, 13:17 IST
punjabijagran.com
ਟਮਾਟਰ
ਭਾਰਤੀ ਭੋਜਨ ਵਿੱਚ ਟਮਾਟਰ ਨੂੰ ਜ਼ਿਆਦਾਤਰ ਸਬਜ਼ੀਆਂ ਅਤੇ ਦਾਲਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਸਬਜ਼ੀ ਦਾ ਸੁਆਦ ਨਹੀਂ ਆਉਂਦਾ।
ਟਮਾਟਰ ਦੇ ਬੀਜ
ਸਾਡੇ ਘਰਾਂ ਵਿਚ ਹਰ ਤਰ੍ਹਾਂ ਦੇ ਟਮਾਟਰ ਦੀ ਵਰਤੋਂ ਹਰ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਪਰ ਟਮਾਟਰ ਖਾਂਦੇ ਸਮੇਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਟਮਾਟਰ ਦੇ ਬੀਜ ਖਾਣ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਕੀ ਟਮਾਟਰ ਦੇ ਬੀਜ ਜ਼ਹਿਰੀਲੇ ਹਨ
ਟਮਾਟਰ ਦੇ ਬੀਜ ਜ਼ਹਿਰੀਲੇ ਨਹੀਂ ਹੁੰਦੇ, ਪਰ ਟਮਾਟਰ ਦੇ ਪੌਦੇ ਵਿੱਚ ਸੋਲੈਨਾਈਨ ਨਾਮਕ ਇੱਕ ਜ਼ਹਿਰੀਲਾ ਐਲਕਾਲਾਇਡ ਹੁੰਦਾ ਹੈ!
ਪੇਟ ਦੀ ਸਮੱਸਿਆ
ਸੀਮਤ ਮਾਤਰਾ 'ਚ ਬੀਜਾਂ ਦੇ ਨਾਲ ਟਮਾਟਰ ਦਾ ਸੇਵਨ ਕਰਨ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਤੁਹਾਨੂੰ ਪੇਟ ਦੀ ਸਮੱਸਿਆ ਹੈ ਤਾਂ ਕੱਚੇ ਟਮਾਟਰ ਜਾਂ ਟਮਾਟਰ ਦੇ ਬੀਜ ਖਾਣ ਤੋਂ ਪਰਹੇਜ਼ ਕਰੋ।
ਕਿਡਨੀ ਸਟੋਨ ਦੀ ਸਮੱਸਿਆ
ਕਿਡਨੀ ਸਟੋਨ ਦੀ ਸਮੱਸਿਆ ਨੂੰ ਵੀ ਟਮਾਟਰ ਦੇ ਬੀਜਾਂ ਤੋਂ ਹੋਣ ਵਾਲੇ ਨੁਕਸਾਨਾਂ ਵਿੱਚੋਂ ਇੱਕ ਮੰਨਿਆ ਜਾਂਦੈ। ਬਹੁਤ ਜ਼ਿਆਦਾ ਟਮਾਟਰ ਖਾਣ ਨਾਲ ਗੁਰਦੇ ਦੀ ਪੱਥਰੀ ਦੀ ਗੰਭੀਰ ਸਮੱਸਿਆ ਹੋ ਸਕਦੀ ਹੈ।
ਕਿਵੇਂ ਬਣਦੀ ਹੈ ਪੱਥਰੀ
ਟਮਾਟਰ ਦੇ ਬੀਜਾਂ ਵਿੱਚ ਮੌਜੂਦ ਆਕਸਲੇਟ ਨਾਮਕ ਤੱਤ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਕਾਰਨ ਗੁਰਦਿਆਂ ਵਿਚ ਕੈਲਸ਼ੀਅਮ ਵੱਡੀ ਮਾਤਰਾ ਵਿਚ ਜਮ੍ਹਾ ਹੋ ਜਾਂਦਾ ਹੈ, ਜੋ ਹੌਲੀ-ਹੌਲੀ ਪੱਥਰੀ ਵਿਚ ਬਦਲ ਜਾਂਦਾ ਹੈ।
ਦਹੀਂ ਹੈ ਗੁਣਾਂ ਦਾ ਖਜ਼ਾਨਾ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ
Read More