ਫਲਾਂ ਦੇ ਸੇਵਨ ਨਾਲ ਵੀ ਵਧਦੈ ਭਾਰ, ਜਾਣੋ ਕਿਹੜੀਆਂ ਸਾਵਧਾਨੀਆਂ ਵਰਤੋਂ


By Neha diwan2023-08-11, 13:02 ISTpunjabijagran.com

ਫ਼ਲ

ਆਮ ਤੌਰ 'ਤੇ ਲੋਕਾਂ ਨੂੰ ਲੱਗਦਾ ਹੈ ਕਿ ਜਿੰਨਾ ਜ਼ਿਆਦਾ ਫਲ ਖਾਓਗੇ, ਸਿਹਤ ਲਈ ਓਨਾ ਹੀ ਚੰਗਾ ਹੋਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਫਲ ਖਾਣਾ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ।

ਭਾਰ ਵਧਣਾ

ਪਰ ਜ਼ਿਆਦਾ ਸੇਵਨ ਨਾਲ ਭਾਰ ਵਧਣ ਵਰਗੀਆਂ ਕੁਝ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਤਾਜ਼ਾ ਖੋਜ ਦੇ ਅਨੁਸਾਰ ਫਲਾਂ ਵਿੱਚ ਪਾਇਆ ਜਾਣ ਵਾਲਾ ਫਰੂਟੋਜ਼ ਮੋਟਾਪੇ ਦਾ ਕਾਰਨ ਬਣ ਸਕਦਾ ਹੈ।

Fructose ਨੁਕਸਾਨ ਦਾ ਕਾਰਨ ਬਣ ਸਕਦੈ

ਫਲਾਂ ਵਿੱਚ ਇੱਕ ਕੁਦਰਤੀ ਸ਼ੂਗਰ ਹੁੰਦੈ ਜਿਸ ਨੂੰ ਫਰੂਟੋਜ਼ ਕਿਹਾ ਜਾਂਦੈ। ਇਸ ਨੂੰ ਕਈ ਵਾਰ ਖਾਣਾ ਸਿਹਤ ਲਈ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ।

ਖੋਜ ਦੇ ਅਨੁਸਾਰ

ਫਲਾਂ ਵਿੱਚ ਪਾਇਆ ਜਾਣ ਵਾਲਾ ਫਰੂਟੋਜ਼ ਮੋਟਾਪਾ ਤੇ ਕੈਲਰੀ ਵਿੱਚ ਵਾਧਾ ਦਾ ਕਾਰਨ ਬਣ ਸਕਦੈ। ਜੇ ਕੁਦਰਤੀ ਸ਼ੂਗਰ ਜ਼ਿਆਦਾ ਹੋ ਜਾਵੇ ਤਾਂ ਇਹ ਸਰੀਰ ਲਈ ਨੁਕਸਾਨਦੇਹ ਹੋ ਸਕਦੀ ਹੈ।

ਕੀ ਨੁਕਸਾਨ ਹੋਵੇਗਾ?

ਜ਼ਿਆਦਾ ਫਰੂਟੋਜ਼ ਅਤੇ ਜ਼ਿਆਦਾ ਕੈਲਰੀ ਵਾਲਾ ਭੋਜਨ ਖਾਣ ਨਾਲ ਲਿਵਰ 'ਤੇ ਦਬਾਅ ਪੈਂਦਾ ਹੈ। ਨਾਲ ਹੀ, ਜੋ ਕੈਲੋਰੀਜ਼ ਸੋਖ ਨਹੀਂ ਪਾਉਂਦੀਆਂ ਉਹ ਚਰਬੀ ਵਿੱਚ ਬਦਲ ਜਾਂਦੀਆਂ ਹਨ।

ਫਰੂਟੋਜ਼ ਕਿਹੜੇ ਫਲਾਂ 'ਚ ਹੈ

ਅੰਗੂਰ, ਸੇਬ, ਕੇਲੇ ਆਦਿ ਵਿੱਚ ਫਰੂਟੋਜ਼ ਦੀ ਮਾਤਰਾ ਪਾਈ ਜਾਂਦੀ ਹੈ। ਇਸ ਲਈ ਇਨ੍ਹਾਂ ਫਲਾਂ ਨੂੰ ਸੀਮਤ ਮਾਤਰਾ ਵਿੱਚ ਖਾਓ। ਮੈਪਲ ਸੀਰਪ, ਸ਼ਹਿਦ ਤੇ ਮੱਕੀ ਦੇ ਸ਼ਰਬਤ ਵਿੱਚ ਵੀ ਫਰੂਟੋਜ਼ ਪਾਇਆ ਜਾਂਦਾ ਹੈ।

ਪੀਰੀਅਡਜ਼ ਟਾਲ਼ਣ ਲਈ ਅਜ਼ਮਾਓ ਇਹ ਘਰੇਲੂ ਉਪਾਅ