ਲੌਂਗ 'ਚ ਉੱਚਿਤ ਮਾਤਰਾ 'ਚ ਐਂਟੀਵਾਇਰਲ, ਐਂਟੀ ਬੈਕਟੀਰੀਅਲ ਤੇ ਐਂਟੀ ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਹਨ।
ਲੌਂਗ 'ਚ ਐਂਟੀ ਮਾਈਕ੍ਰੋਬਿਅਲ ਗੁਣ ਹੁੰਦੇ ਹਨ, ਜੋ ਦੰਦਾਂ ਦੇ ਦਰਦ ਤੋਂ ਤੁਰੰਤ ਰਾਹਤ ਦਿੰਦੇ ਹਨ। ਦੰਦਾਂ 'ਚ ਦਰਦ ਹੋਣ 'ਤੇ ਇਨ੍ਹਾਂ 'ਤੇ ਰੂੰ ਨਾਲ ਲੌਂਗ ਦਾ ਤੇਲ ਲਗਾਓ।
ਲੌਂਗ ਦੇ ਐਂਟੀ ਆਕਸੀਡੈਂਟ ਗੁਣ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਣ 'ਚ ਮਦਦ ਕਰਦੇ ਹਨ। ਇਸਦਾ ਰੋਜ਼ਾਨਾ ਸੇਵਨ ਠੰਢ-ਜੁਕਾਮ ਤੋਂ ਬਚਾਉਂਦਾ ਹੈ।
ਲੌਂਗ 'ਚ ਉੱਚਿਤ ਮਾਤਰਾ ਵਿਚ ਫਾਇਬਰ ਹੁੰਦਾ ਹੈ, ਜੋ ਤੁਹਾਨੂੰ ਪਾਚਨ ਸਬੰਧੀ ਸਮੱਸਿਆਵਾਂ ਤੋਂ ਬਚਾਉਂਦਾ ਹੈ।
ਲੌਂਗ ਦੇ ਐਂਟੀ ਇੰਫਲਾਮੇਟਰੀ ਗੁਣ ਸਿਰ ਦਰਦ ਤੋਂ ਅਰਾਮ ਦਿਵਾਉਣ ਦਾ ਕੰਮ ਕਰਦੇ ਹਨ। ਇਸ ਦੇ ਲਈ ਤੁਸੀਂ ਲੌਂਗ ਦੇ ਤੇਲ ਨਾਲ ਮਾਲਿਸ਼ ਕਰ ਸਕਦੇ ਹੋ।
ਲੌਂਗ ਦੇ ਐਂਟੀ ਸੈਪਟਿਕ ਗੁਣ ਗੁਣ ਸਕਿਨ ਸਬੰਧੀ ਸਮੱਸਿਆ 'ਚ ਵੀ ਮਦਦਗਾਰ ਸਾਬਤ ਹੁੰਦੇ ਹਨ। ਪਿੰਪਲਜ਼ ਹੋਣ 'ਤੇ ਤੁਸੀਂ ਲੌਂਗ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ।
ਲੌਂਗ 'ਚ ਭਰਪੂਰ ਮਾਤਰਾ 'ਚ ਮੈਂਗਨੀਜ਼ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਸਹਾਇਕ ਹੁੰਦਾ ਹੈ।