aman fdsafad

ਇਹ ਸਬਜ਼ੀਆਂ ਹਾਈ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਹੁੰਦੀਆਂ ਹਨ ਮਦਦਗਾਰ


By Neha Diwan16, Nov 2022 03:36 PMpunjabijagran.com

ਕੋਲੈਸਟ੍ਰੋਲ

ਸਰੀਰ 'ਚ ਕੋਲੈਸਟ੍ਰੋਲ ਦਾ ਵਧਣਾ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਕੋਲੈਸਟ੍ਰੋਲ ਜ਼ਿਆਦਾ ਹੋਣ ਕਾਰਨ ਦਿਲ ਦਾ ਦੌਰਾ, ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਵੱਡੀਆਂ ਬੀਮਾਰੀਆਂ ਦਾ ਖਤਰਾ ਰਹਿੰਦਾ ਹੈ।

ਖੁਰਾਕ 'ਚ ਸੁਧਾਰ

ਇਨ੍ਹਾਂ ਸਬਜ਼ੀਆਂ ਨੂੰ ਤੁਸੀਂ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ, ਇਹ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਕਰ ਸਕਦੀਆਂ ਹਨ।

ਬੈਂਗਣ

ਬੈਂਗਣ ਸਰੀਰ ū'ਚ ਵਧੇ ਹੋਏ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦਗਾਰ ਹੈ। ਇਸ 'ਚ ਪੋਟਾਸ਼ੀਅਮ, ਜ਼ਿੰਕ, ਆਇਰਨ ਤੇ ਹੋਰ ਕਈ ਪੋਸ਼ਕ ਤੱਤ ਹਨ, ਜੋ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦਗਾਰ ਹਨ।

ਬੀਨਜ਼ ਖਾਓ

ਬੀਨਜ਼ 'ਚ ਘੁਲਣਸ਼ੀਲ ਫਾਈਬਰ ਪਾਇਆ ਜਾਂਦਾ ਹੈ, ਜੋ ਸਰੀਰ 'ਚ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਦਾ ਹੈ। ਜੇਕਰ ਤੁਹਾਨੂੰ ਕੋਲੈਸਟ੍ਰੋਲ ਦੀ ਸਮੱਸਿਆ ਹੈ ਤਾਂ ਬੀਨਜ਼ ਜ਼ਰੂਰ ਖਾਓ।

ਕੇਲਾ

ਕੇਲੇ 'ਚ ਮੈਗਨੀਸ਼ੀਅਮ, ਫਾਈਬਰ, ਪੋਟਾਸ਼ੀਅਮ ਅਤੇ ਹੋਰ ਕਈ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜਿਨ੍ਹਾਂ ਦੀ ਵਰਤੋਂ ਨਾਲ ਕੋਲੈਸਟ੍ਰਾਲ ਦੇ ਪੱਧਰ ਨੂੰ ਆਮ ਬਣਾਇਆ ਜਾ ਸਕਦਾ ਹੈ।

ਸੋਇਆਬੀਨ ਖਾਓ

ਸੋਇਆਬੀਨ ਵਿੱਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ। ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵਧਾਉਣ ਨਾਲ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਲਸਣ ਹੈ ਲਾਭਦਾਇਕ

ਲਸਣ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਖੂਨ 'ਚ ਵਧੇ ਹੋਏ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਲਸਣ ਸਰੀਰ ਦੀਆਂ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ।

ਪਾਲਕ ਖਾਓ

ਪਾਲਕ 'ਚ ਆਇਰਨ, ਵਿਟਾਮਿਨ-ਸੀ, ਜ਼ਿੰਕ ਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਸਰੀਰ 'ਚ ਕੋਲੈਸਟ੍ਰਾਲ ਦੇ ਪੱਧਰ ਨੂੰ ਨਹੀਂ ਵਧਣ ਦਿੰਦੇ। ਤੁਸੀਂ ਚਾਹੋ ਤਾਂ ਪਾਲਕ ਦਾ ਜੂਸ ਪੀ ਸਕਦੇ ਹੋ।

Weight Loss Tea: ਇਸ ਚਾਹ ਦੀ ਮਦਦ ਨਾਲ ਕਰੋ ਪਰਫੈਕਟ ਫਿਗਰ