ਜੇ ਤੁਹਾਡਾ ਸੁਪਨਾ ਬੱਚੇ ਨੂੰ SC ਜਾਂ HC 'ਚ ਹੈ ਜੱਜ ਬਣਾਉਣਾ ਤਾਂ ਇਸ ਤਰ੍ਹਾਂ ਕਰਵਾਓ ਤਿਆਰੀ


By Neha Diwan2022-11-21, 17:22 ISTpunjabijagran.com

ਕਰੀਅਰ

ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਵੱਡਾ ਹੋ ਕੇ ਜੱਜ ਬਣ ਕੇ ਆਪਣਾ ਨਾਂ ਰੌਸ਼ਨ ਕਰੇ ਤਾਂ ਜਾਣੋ ਕੁੱਝ ਟਿਪਸ ਜਿਸ ਨਾਲ ਤੁਸੀਂ ਆਪਣੇ ਬੱਚੇ ਨੂੰ ਜੱਜ ਬਣਾਉਣ ਲ਼ਈ ਉਸਦੀ ਤਿਆਰੀ ਕਰਵਾ ਸਕਦੇ ਹੋ।

LLB ਦੀਆਂ ਮੁਢਲੀਆਂ ਗੱਲਾਂ ਨੂੰ ਕਲੀਅਰ ਕਰੋ

ਤੁਹਾਨੂੰ ਕਾਨੂੰਨ ਨਾਲ ਸਬੰਧਤ ਜਾਣਕਾਰੀ ਬੱਚੇ ਨੂੰ ਦਿਓ। ਤੁਸੀਂ ਪਹਿਲਾਂ ਉਸਨੂੰ 12ਵੀਂ ਤੋਂ ਬਾਅਦ ਕਾਨੂੰਨ ਦੀ ਪੜ੍ਹਾਈ ਕਰਨ ਲਈ ਕਹਿ ਸਕਦੇ ਹੋ।

ਚੰਗੇ ਕਾਲਜ ਵਿੱਚ ਦਾਖਲਾ

ਤੁਹਾਨੂੰ ਉਸਨੂੰ ਕਾਮਨ ਲਾਅ ਐਡਮਿਸ਼ਨ ਟੈਸਟ ਦੀ ਤਿਆਰੀ ਵੀ ਕਰਵਾਉਣੀ ਪਵੇਗੀ। ਜੇ ਬੱਚਾ ਕਾਨੂੰਨ ਨਾਲ ਸਬੰਧਤ ਮੁਢਲੀਆਂ ਗੱਲਾਂ ਜਾਣਦਾ ਹੈ ਤਾਂ ਉਹ PCS J ਦੀ ਪ੍ਰੀਖਿਆ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦਾ ਹੈ।

ਖੁਦ ਪੜ੍ਹਨ ਲਈ ਕਹੋ

ਤੁਹਾਨੂੰ ਆਪਣੇ ਬੱਚੇ ਨੂੰ ਸਵੈ-ਅਧਿਐਨ ਕਰਨ ਲਈ ਕਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਹ ਆਪਣੇ ਆਪ ਇਹ ਫੈਸਲਾ ਕਰ ਸਕੇਗਾ ਕਿ ਕਿਸ ਵਿਸੇ 'ਤੇ ਧਿਆਨ ਦੇਣਾ ਹੈ ਤੇ ਕਿਸ 'ਚ ਉਸ ਦੀ ਤਿਆਰੀ ਅਧੂਰੀ ਹੈ।

ਇਹਨਾਂ ਵਿਸ਼ਿਆਂ 'ਤੇ ਧਿਆਨ ਜ਼ਰੂਰੀ

ਬੱਚੇ ਦਾ ਧਿਆਨ ਮੁੱਖ ਤੌਰ 'ਤੇ ਭੂਗੋਲ, ਸੱਭਿਆਚਾਰ, ਰਾਜਨੀਤੀ, ਭਾਰਤੀ ਇਤਿਹਾਸ, ਤਕਨਾਲੋਜੀ ਤੇ ਵਿਗਿਆਨ, ਅਰਥ ਸ਼ਾਸਤਰ, ਰਾਸ਼ਟਰੀ-ਅੰਤਰਰਾਸ਼ਟਰੀ ਮੁੱਦਿਆਂ ਅਤੇ ਸੰਚਾਰ ਨਾਲ ਸਬੰਧਤ ਵਿਸ਼ਿਆਂ 'ਤੇ ਰਹੇ।

ਪੇਪਰ ਪੈਟਰਨ ਬਾਰੇ ਦੱਸੋ

ਬੱਚਿਆਂ ਨੂੰ PCS J ਪ੍ਰੀਖਿਆ ਦੇ ਪੈਟਰਨ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਜੇ ਤੁਹਾਡੇ ਬੱਚਾ ਪ੍ਰੀਖਿਆ ਨਾਲ ਜੁੜੀਆਂ ਚੀਜ਼ਾਂ ਬਾਰੇ ਪਤਾ ਹੈ ਤਾਂ ਉਹ ਉਸ ਅਨੁਸਾਰ ਆਪਣੀ ਤਿਆਰੀ 'ਤੇ ਧਿਆਨ ਦੇਣ ਦੇ ਯੋਗ ਹੋਵੇਗਾ।

ਇਨ੍ਹਾਂ ਦੇਸ਼ਾਂ 'ਚ ਰੋਚਕ ਨੇ ਟਾਇਲਟਸ ਦੇ ਨਾਂ, ਅਮਰੀਕਾ 'ਚ ਜੌਨ ਤਾਂ ਆਸਟ੍ਰੇਲੀਆ 'ਚ...