ਨਰਾਤਿਆਂ ਦੇ ਦੂਜੇ ਦਿਨ ਕਿਹੜੀਆਂ ਚੀਜ਼ਾਂ ਦਾ ਕਰਨਾ ਚਾਹੀਦੈ ਦਾਨ


By Neha diwan09, Apr 2024 01:47 PMpunjabijagran.com

ਨਰਾਤੇ

ਅੱਜ ਤੋਂ ਨਰਾਤੇ ਸ਼ੁਰੂ ਹੋ ਗਏ ਹਨ। 9 ਦਿਨਾਂ ਦੌਰਾਨ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਨੌਂ ਦਿਨਾਂ ਦੌਰਾਨ ਮਾਂ ਦੁਰਗਾ ਦੀ ਸਹੀ ਢੰਗ ਨਾਲ ਪੂਜਾ ਕਰੋ।

ਕੱਪੜੇ ਦਾਨ ਕਰੋ

ਦੂਜੇ ਦਿਨ ਕੱਪੜੇ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਖਾਸ ਕਰਕੇ ਲੜਕੀਆਂ ਨੂੰ ਕੱਪੜੇ ਗਿਫਟ ਕਰੋ। ਇਸ ਨਾਲ ਮਾਤਾ ਰਾਣੀ ਦਾ ਆਸ਼ੀਰਵਾਦ ਬਰਕਰਾਰ ਰਹਿੰਦਾ ਹੈ ਅਤੇ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਸਕਦੇ ਹਨ।

ਦੂਜੇ ਦਿਨ ਚੌਲਾਂ ਦਾ ਦਾਨ ਕਰੋ

ਦੂਜੇ ਦਿਨ ਚੌਲਾਂ ਦਾ ਦਾਨ ਕਰਨਾ ਬਹੁਤ ਸ਼ੁਭ ਸਾਬਤ ਹੋ ਸਕਦਾ ਹੈ। ਚੌਲ ਦਾਨ ਕਰਨ ਨਾਲ ਮਾਂ ਅੰਨਪੂਰਨਾ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਵਿਅਕਤੀ ਨੂੰ ਕਦੇ ਵੀ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਦੂਜੇ ਦਿਨ ਲਾਲ ਚੂੜੀਆਂ ਦਾਨ ਕਰੋ

ਦੂਜੇ ਦਿਨ ਲਾਲ ਚੂੜੀਆਂ ਦਾਨ ਕਰਨਾ ਸ਼ੁਭ ਮੰਨਿਆ ਜਾਂਦੈ। ਲੜਕੀ ਨੂੰ ਲਾਲ ਚੂੜੀਆਂ ਦਾਨ ਕਰਨ ਨਾਲ ਮਾਂ ਬ੍ਰਹਮਚਾਰਿਨੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ ਅਤੇ ਸ਼ੁਭ ਫਲ ਪ੍ਰਾਪਤ ਹੁੰਦੇ ਹਨ।

ਕਿਤਾਬਾਂ ਦਾ ਦਾਨ ਕਰੋ

ਚੇਤ ਨਰਾਤਿਆਂ ਦੇ ਦੂਜੇ ਦਿਨ ਕਿਸੇ ਵਿਦਿਆਰਥੀ ਨੂੰ ਕਿਤਾਬ ਦਾਨ ਕਰੋ। ਅਜਿਹਾ ਕਰਨ ਨਾਲ ਮਾਂ ਸਰਸਵਤੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ ਤੇ ਸਾਰੇ ਕੰਮ ਪੂਰੇ ਹੁੰਦੇ ਹਨ।

ਇਲਾਇਚੀ ਦਾਨ ਕਰੋ

ਇਲਾਇਚੀ ਦਾ ਦਾਨ ਕਰੋ। ਅਜਿਹਾ ਕਰਨ ਨਾਲ ਵਿਦਿਆਰਥੀਆਂ ਨੂੰ ਸਫ਼ਲਤਾ ਮਿਲ ਸਕਦੀ ਹੈ ਅਤੇ ਕਾਰੋਬਾਰ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾ ਸਕਦਾ ਹੈ।

ਅੱਜ ਹੈ ਮਾਂ ਸ਼ੈਲਪੁਤਰੀ ਦਾ ਦਿਨ, ਪ੍ਰਸਾਦ ਦੇ ਰੂਪ ਚੜ੍ਹਾਓ ਕੁੱਟੂ ਦੇ ਆਟੇ ਦਾ ਹਲਵਾ