ਬਾਲੀਵੁੱਡ ਦੀ ਬੇਹਤਰੀਨ ਅਦਾਕਾਰਾ ਕਿਆਰਾ ਅਡਵਾਨੀ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣਾ ਚੰਗਾ ਨਾਮ ਬਣਾ ਲਿਆ ਹੈ। ਕਿਆਰਾ ਨੇ ਆਪਣੇ 9 ਸਾਲ ਦੇ ਫਿਲਮੀ ਕਰੀਅਰ 'ਚ ਕਈ ਸੁਪਰਹਿੱਟ ਫਿਲਮਾਂ ਕੀਤੀਆਂ ਹਨ।
ਕਿਆਰਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2014 'ਚ ਫਿਲਮ 'ਫਗਲੀ' ਨਾਲ ਕੀਤੀ ਸੀ।
ਅੱਜ 31 ਜੁਲਾਈ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰੇਗੀ। ਅਜਿਹੇ 'ਚ ਅਸੀਂ ਤੁਹਾਨੂੰ ਕਿਆਰਾ ਦੇ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਫਿਲਮੀ ਸਫਰ ਬਾਰੇ ਦੱਸਣ ਜਾ ਰਹੇ ਹਾਂ।
31 ਜੁਲਾਈ 1991 ਨੂੰ ਮੁੰਬਈ 'ਚ ਜਨਮੀ ਕਿਆਰਾ ਅੱਜ ਬਾਲੀਵੁੱਡ 'ਚ ਇਕ ਵੱਡਾ ਨਾਂ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਕਿਆਰਾ ਦਾ ਨਾਂ ਆਲੀਆ ਸੀ। ਕਿਆਰਾ ਦੀਆਂ ਹੁਣ ਤੱਕ 17 ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ।
ਸਾਲ 2016 'ਚ ਰਿਲੀਜ਼ ਹੋਈ ਫਿਲਮ 'ਐੱਮਐੱਸ ਧੋਨੀ ਦਿ ਅਨਟੋਲਡ ਸਟੋਰੀ' ਤੋਂ ਕਿਆਰਾ ਦੇ ਫਿਲਮੀ ਕਰੀਅਰ ਨੂੰ ਵੱਡਾ ਮੋੜ ਮਿਲਿਆ। ਇਹ ਫਿਲਮ ਕਿਆਰਾ ਅਡਵਾਨੀ ਦੇ ਕਰੀਅਰ ਦੀ ਪਹਿਲੀ ਸਫਲ ਫਿਲਮ ਸੀ।
ਸਾਲ 2019 ਕਿਆਰਾ ਲਈ ਬਹੁਤ ਖਾਸ ਰਿਹਾ ਕਿਉਂਕਿ ਇਸ ਸਾਲ ਕਿਆਰਾ ਦੀ ਸ਼ਾਹਿਦ ਕਪੂਰ ਨਾਲ ਫਿਲਮ 'ਕਬੀਰ ਸਿੰਘ' ਰਿਲੀਜ਼ ਹੋਈ ਸੀ। ਇਹ ਫਿਲਮ ਕਾਫੀ ਬਲਾਕਬਸਟਰ ਸਾਬਤ ਹੋਈ।
ਸਾਲ 2019 'ਚ ਹੀ ਕਿਆਰਾ ਦੀ ਫਿਲਮ ਗੁੱਡ ਨਿਊਜ਼ ਆਈ ਸੀ, ਜਿਸ ਨੂੰ ਦਰਸ਼ਕਾਂ ਦਾ ਕਾਫੀ ਚੰਗਾ ਰਿਸਪਾਂਸ ਵੀ ਮਿਲਿਆ ਸੀ।
ਇਸ ਤੋਂ ਬਾਅਦ ਕਿਆਰਾ ਨੇ ਬੈਕ ਟੂ ਬੈਕ ਹਿੱਟ ਫਿਲਮਾਂ ਕੀਤੀਆਂ। 'ਲਕਸ਼ਮੀ', 'ਇੰਦੂ ਕੀ ਜਵਾਨੀ', 'ਸ਼ੇਰ ਸ਼ਾਹ' ਅਤੇ 'ਭੂਲ ਭੁਲਈਆ 2' ਰਾਹੀਂ ਕਿਆਰਾ ਨੇ ਬਾਲੀਵੁੱਡ 'ਚ ਆਪਣਾ ਵੱਖਰਾ ਸਥਾਨ ਬਣਾ ਲਿਆ ਹੈ।
ਫਿਲਮਾਂ ਦੇ ਨਾਲ-ਨਾਲ ਕਿਆਰਾ ਇਸ ਸਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ। ਦਰਅਸਲ ਕਿਆਰਾ ਨੇ 7 ਫਰਵਰੀ 2023 ਨੂੰ ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਨਾਲ ਵਿਆਹ ਕੀਤਾ ਸੀ।