ਵਿਆਹ ਤੋਂ ਬਾਅਦ 'ਤੇ ਪਤੀ ਨਾਲ ਨਜ਼ਰ ਆਈ ਹੰਸਿਕਾ ਮੋਟਵਾਨੀ, ਦੇਖੋ ਤਸਵੀਰਾਂ
By Neha Diwan
2022-12-07, 14:57 IST
punjabijagran.com
ਅਭਿਨੇਤਰੀ ਹੰਸਿਕਾ ਮੋਟਵਾਨੀ
ਅਭਿਨੇਤਰੀ ਹੰਸਿਕਾ ਮੋਟਵਾਨੀ ਤੇ ਉਸ ਦੇ ਪਤੀ ਸੋਹੇਲ ਖਾਟੂਰੀਆ ਰਾਜਸਥਾਨ 'ਚ ਆਪਣੇ ਡੈਸਟੀਨੇਸ਼ਨ ਵੈਡਿੰਗ ਤੋਂ ਦੋ ਦਿਨ ਬਾਅਦ ਮੰਗਲਵਾਰ ਨੂੰ ਮੁੰਬਈ ਪਰਤ ਆਏ।
ਸ਼ੋਸ਼ਲ ਮੀਡੀਆ
ਵਿਆਹ ਤੋਂ ਬਾਅਦ ਵਾਪਸੀ ਤੋਂ ਬਾਅਦ ਅਦਾਕਾਰਾ ਅਤੇ ਉਸ ਦੇ ਪਤੀ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਨਜ਼ਰ ਆ ਰਹੀ ਹੈ। ਦੋਵਾਂ ਦਾ ਮੁੰਬਈ ਵਾਪਸ ਪਰਤਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਰਿਹਾ ਹੈ।
ਹਨੀਮੂਨ ਬਾਰੇ ਦਿੱਤਾ ਮਜ਼ਾਕੀਆ ਜਵਾਬ
ਅਦਾਕਾਰਾ ਆਪਣੇ ਹਨੀਮੂਨ ਦੇ ਪਲਾਨ 'ਤੇ ਪ੍ਰਤੀਕਿਰਿਆ ਦਿੰਦੀ ਨਜ਼ਰ ਆ ਰਹੀ ਹੈ ਤੇ ਅਭਿਨੇਤਰੀ ਹਾਸਾ ਨਹੀਂ ਰੋਕ ਪਾਈ ਉਹ ਬਿਨਾਂ ਰੁਕੇ ਕੈਮਰੇ ਦੇ ਸਾਹਮਣੇ ਉੱਚੀ-ਉੱਚੀ ਹੱਸਣ ਲੱਗਦੀ ਹੈ।
ਦੋਵੇਂ ਨੇ ਫੜੇ ਇਕ ਦੂਜੇ ਦੇ ਹੱਥ
ਦੋਵੇਂ ਹੱਥਾਂ 'ਚ ਹੱਥ ਪਾ ਕੇ ਤੁਰਦੇ ਨਜ਼ਰ ਆਏ।ਪਾਪਰਾਜ਼ੀ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆ। ਇਸ 'ਤੇ ਹੰਸਿਕਾ ਤੇ ਸੋਹੇਲ ਹੱਸਦੇ ਹੋਏ ਉਨ੍ਹਾਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ।
ਤਸਵੀਰਾਂ ਕਲਿੱਕ ਕਰਵਾਉਂਦੇ
ਦੋਵੇਂ ਪਾਪਰਾਜ਼ੀ ਦੇ ਸਾਹਮਣੇ ਤਸਵੀਰਾਂ ਕਲਿੱਕ ਕਰਵਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ, ਹੰਸਿਕਾ ਆਪਣੇ ਹੱਥਾਂ ਵਿੱਚ ਚੂੜੀ ਪਾਈ, ਗੁਲਾਬੀ ਸੂਟ ਪਹਿਨੇ ਅਤੇ ਮੱਥੇ 'ਤੇ ਸਿੰਦੂਰ ਲਗਾਈ ਹੋਈ ਸ਼ਾਨਦਾਰ ਦਿਖਾਈ ਦੇ ਰਹੀ ਹੈ।
ਵਿਆਹ
ਹੰਸਿਕਾ ਅਤੇ ਸੋਹੇਲ ਕਥੂਰੀਆ ਜੈਪੁਰ ਦੇ ਮੁੰਡੋਟਾ ਫੋਰਟ ਐਂਡ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ।
ਵਿਆਹ ਦੀਆਂ ਸ਼ਾਨਦਾਰ ਤਸਵੀਰਾਂ
ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਸ਼ਾਨਦਾਰ ਵਿਆਹ ਦੀ ਝਲਕ ਦਿਖਾਉਣ ਵਾਲੇ ਵੀਡੀਓਜ਼ ਸ਼ੇਅਰ ਕੀਤੇ ਹਨ। ਵਰਮਾਲਾ ਸਮਾਗਮ ਦੌਰਾਨ ਰਾਤ ਨੂੰ ਆਤਿਸ਼ਬਾਜ਼ੀ ਨੇ ਅਸਮਾਨ ਨੂੰ ਰੌਸ਼ਨ ਕੀਤਾ।
Hema Malini: ਇਸ ਤਰ੍ਹਾਂ ਤੈਅ ਕੀਤਾ ਡ੍ਰੀਮ ਗਰਲ ਨੇ ਸਿਨੇਮਾ ਤੋਂ ਰਾਜਨੀਤੀ ਤਕ ਦਾ ਸਫਰ
Read More