ਇਨ੍ਹਾਂ ਬਾਲੀਵੁੱਡ ਸਿਤਾਰਿਆਂ ਕੋਲ ਨਹੀਂ ਹੈ ਭਾਰਤੀ ਨਾਗਰਿਕਤਾ
By Neha diwan
2023-08-17, 13:38 IST
punjabijagran.com
ਬਾਲੀਵੁੱਡ ਸਿਤਾਰੇ
ਹਰ ਸਿਤਾਰਾ ਜੋ ਭਾਰਤੀ ਸਿਨੇਮਾ ਦਾ ਹਿੱਸਾ ਹੈ, ਭਾਰਤ ਦੇ ਲੋਕਾਂ ਨਾਲ ਇੱਕ ਖਾਸ ਰਿਸ਼ਤਾ ਸਾਂਝਾ ਕਰਦਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਭਾਰਤ ਦੇ ਕੁਝ ਸਿਤਾਰੇ ਰਸਮੀ ਤੌਰ 'ਤੇ ਦੇਸ਼ ਦੇ ਨਾਗਰਿਕ ਵੀ ਨਹੀਂ ਹਨ।
ਅਕਸ਼ੈ ਕੁਮਾਰ
ਅਕਸ਼ੈ ਕੁਮਾਰ ਵੀ ਇਨ੍ਹਾਂ ਸਿਤਾਰਿਆਂ 'ਚੋਂ ਇਕ ਸਨ, ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਨਾਗਰਿਕਤਾ ਮਿਲੀ ਸੀ। ਆਓ ਜਾਣਦੇ ਹਾਂ ਕਿ ਕਿਹੜੇ ਸਿਤਾਰਿਆਂ ਕੋਲ ਭਾਰਤੀ ਨਾਗਰਿਕਤਾ ਨਹੀਂ ਹੈ।
ਕੈਟਰੀਨਾ ਕੈਫ
ਕੈਟਰੀਨਾ ਕੈਫ ਨੂੰ ਬਾਲੀਵੁੱਡ ਦੀ ਬਾਰਬੀ ਕਿਹਾ ਜਾਂਦਾ ਹੈ। ਹਾਲਾਂਕਿ ਕੈਟਰੀਨਾ ਕੈਫ ਕੋਲ ਭਾਰਤ ਦੀ ਨਾਗਰਿਕਤਾ ਨਹੀਂ ਹੈ। ਉਸ ਕੋਲ ਹਾਂਗਕਾਂਗ ਦੀ ਨਾਗਰਿਕਤਾ ਹੈ, ਜਿੱਥੇ ਉਸ ਦਾ ਜਨਮ ਹੋਇਆ ਸੀ।
ਨੋਰਾ
ਨੋਰਾ ਫਤੇਹੀ ਵੀ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਨਹੀਂ ਹੈ। ਉਸ ਕੋਲ ਕੈਨੇਡੀਅਨ ਪਾਸਪੋਰਟ ਹੈ। ਨੋਰਾ ਦੇ ਡਾਂਸ ਨੂੰ ਪੂਰੇ ਭਾਰਤ 'ਚ ਲੋਕ ਪਸੰਦ ਕਰਦੇ ਹਨ।
ਆਲੀਆ ਭੱਟ
ਬਹੁਤ ਘੱਟ ਲੋਕ ਜਾਣਦੇ ਹਨ ਕਿ ਅਦਾਕਾਰਾ ਕੋਲ ਭਾਰਤੀ ਨਾਗਰਿਕਤਾ ਨਹੀਂ ਹੈ। ਆਲੀਆ ਭੱਟ ਅਤੇ ਉਸ ਦੀ ਮਾਂ ਸੋਨੀ ਰਾਜ਼ਦਾਨ ਦੋਵਾਂ ਕੋਲ ਬ੍ਰਿਟਿਸ਼ ਨਾਗਰਿਕਤਾ ਹੈ।
ਜੈਕਲੀਨ
ਜੈਕਲੀਨ ਫਰਨਾਂਡੀਜ਼ ਵੀ ਬਾਲੀਵੁੱਡ ਦਾ ਅਹਿਮ ਹਿੱਸਾ ਹੈ। ਦੱਸ ਦੇਈਏ ਕਿ ਜੈਕਲੀਨ ਸ਼੍ਰੀਲੰਕਾ ਦੀ ਰਹਿਣ ਵਾਲੀ ਹੈ ਅਤੇ ਇਸ ਲਈ ਉਸ ਕੋਲ ਭਾਰਤੀ ਨਾਗਰਿਕਤਾ ਨਹੀਂ ਹੈ। ਜੈਕਲੀਨ ਕੋਲ ਸਿਰਫ ਸ਼੍ਰੀਲੰਕਾ ਦੀ ਨਾਗਰਿਕਤਾ ਹੈ।
ਸੰਨੀ ਲਿਓਨੀ
ਸੰਨੀ ਲਿਓਨੀ ਦਾ ਅਸਲੀ ਨਾਂ ਕਰਨਜੀਤ ਕੌਰ ਵੋਹਰਾ ਹੈ ਅਤੇ ਉਹ ਕੈਨੇਡਾ ਦੀ ਰਹਿਣ ਵਾਲੀ ਹੈ। ਉਸ ਕੋਲ ਕੈਨੇਡੀਅਨ ਤੇ ਅਮਰੀਕੀ ਨਾਗਰਿਕਤਾ ਤਾਂ ਹੈ ਪਰ ਭਾਰਤ ਦੀ ਨਹੀਂ ਹੈ।
ALL PHOTO CREDIT : INSTAGRAM
ਕਰੀਅਰ ਤੋਂ ਲੈ ਕੇ ਵਿਆਹ ਤਕ ਗੌਹਰ ਖਾਨ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ
Read More