ਕਰੀਅਰ ਤੋਂ ਲੈ ਕੇ ਵਿਆਹ ਤਕ ਗੌਹਰ ਖਾਨ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ


By Neha diwan2023-08-16, 14:21 ISTpunjabijagran.com

ਬਾਲੀਵੁੱਡ

ਬਾਲੀਵੁੱਡ ਫਿਲਮ ਅਭਿਨੇਤਰੀ ਅਤੇ ਮਾਡਲ ਗੌਹਰ ਖਾਨ ਤੋਂ ਇਲਾਵਾ ਗੌਹਰ ਟੀਵੀ ਸ਼ੋਅ ਵੀ ਹੋਸਟ ਕਰ ਚੁੱਕੀ ਹੈ। ਬਿੱਗ ਬੌਸ ਦੇ ਸੀਜ਼ਨ 7 ਵਿੱਚ ਉਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ ਅਤੇ ਉਹ ਇਸ ਸੀਜ਼ਨ ਦੀ ਜੇਤੂ ਵੀ ਬਣੀ ਸੀ।

ਪੜ੍ਹਾਈ ਕਿੱਥੋਂ ਪੂਰੀ ਕੀਤੀ ਹੈ?

ਗੌਹਰ ਖਾਨ ਦਾ ਜਨਮ 23 ਅਗਸਤ 1983 ਨੂੰ ਪੁਣੇ ਮਹਾਰਾਸ਼ਟਰ ਵਿੱਚ ਹੋਇਆ ਸੀ। ਗੌਹਰ ਨੇ ਆਪਣੀ ਸ਼ੁਰੂਆਤੀ ਸਿੱਖਿਆ ਮਾਊਂਟ ਕਾਰਮਲ ਕਾਨਵੈਂਟ ਸਕੂਲ ਤੋਂ ਪੂਰੀ ਕੀਤੀ ਹੈ। ਗੌਹਰ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਹੈ।

ਗੌਹਰ ਖਾਨ ਦਾ ਕਰੀਅਰ?

ਗੌਹਰ ਖਾਨ ਨੇ ਅਦਾਕਾਰੀ ਤੋਂ ਪਹਿਲਾਂ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਰਿਤੂ ਕੁਮਾਰ ਤੇ ਨੀਤੂ ਲੂਲਾ ਲਈ ਰੈਂਪ ਵਾਕ ਵੀ ਕੀਤੀ ਸੀ।

ਕਰੀਅਰ ਦੀ ਸ਼ੁਰੂਆਤ

ਗੌਹਰ ਖਾਨ ਨੇ ਸਾਲ 2009 ਵਿੱਚ ਯਸ਼ਰਾਜ ਫਿਲਮਜ਼ ਪ੍ਰੋਡਕਸ਼ਨ ਦੀ ਫਿਲਮ ਰਾਕੇਟ ਸਿੰਘ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਪੰਜਾਬੀ ਫਿਲਮਾਂ

ਇਸ ਤੋਂ ਬਾਅਦ ਉਹ ਕਈ ਹੋਰ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਈ। ਫਿਲਮ ਇਸ਼ਕਜ਼ਾਦੇ ਵਿੱਚ ਉਨ੍ਹਾਂ ਦੀ ਕੈਮਿਓ ਭੂਮਿਕਾ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ

ਬਿੱਗ ਬੌਸ ਸੀਜ਼ਨ 7 ਦੀ ਜੇਤੂ

ਸਾਲ 2013 ਵਿੱਚ, ਗੌਹਰ ਟੀਵੀ ਦੀ ਵਿਵਾਦਿਤ ਸ਼ੋਅ ਬਿੱਗ ਬੌਸ ਸੀਜ਼ਨ 7 ਦਾ ਹਿੱਸਾ ਬਣੀ ਸੀ ਅਤੇ ਉਹ ਇਸ ਸ਼ੋਅ ਦੀ ਜੇਤੂ ਵੀ ਸੀ। ਸਾਲ 2012 ਵਿੱਚ, ਫੈਮਿਨਾ ਮਿਸ ਇੰਡੀਆ ਦਾ ਹਿੱਸਾ ਬਣੀ, ਜਿੱਥੇ ਉਹ ਚੌਥੇ ਸਥਾਨ 'ਤੇ ਰਹੀ।

ਵਿਆਹ ਕਦੋਂ ਕੀਤਾ ?

ਅਦਾਕਾਰਾ ਗੌਹਰ ਖਾਨ ਨੇ 25 ਦਸੰਬਰ 2020 ਨੂੰ ਮੁੰਬਈ ਵਿੱਚ ਜ਼ੈਦ ਦਰਬਾਰ ਵਿੱਚ ਧੂਮ-ਧਾਮ ਨਾਲ ਵਿਆਹ ਕੀਤਾ ਸੀ।

ALL PHOTO CREDIT : INSTAGRAM

ਕੈਰੀ ਕਰਨਾ ਚਾਹੁੰਦੇ ਹੋ ਸਾੜ੍ਹੀ ਤਾਂ ਹਿਮਾਂਸ਼ੀ ਖੁਰਾਨਾ ਦੇ ਸਟਾਈਲਿਸ਼ ਲੁੱਕ ਅਜ਼ਮਾਓ