Teddy Day 2023: ਜੇ ਟੈਡੀ ਬੀਅਰ ਗਿਫਟ ਕਰ ਰਹੇ ਹੋ, ਤਾਂ ਜਾਣੋ ਇਸਦੇ ਵੱਖ-ਵੱਖ ਰੰਗਾਂ ਦਾ ਮਤਲਬ
By Neha Diwan
2023-02-09, 17:00 IST
punjabijagran.com
ਟੈਡੀ ਬੀਅਰ
ਰੋਜ਼ ਡੇ ਤੋਂ ਸ਼ੁਰੂ ਹੋ ਕੇ ਇਸ ਹਫ਼ਤੇ ਦਾ ਚੌਥਾ ਦਿਨ ਟੈਡੀ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇੱਕ ਦੂਜੇ ਨੂੰ ਟੈਡੀ ਬੀਅਰ ਦੇ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ।
ਨੀਲਾ ਟੈਡੀ ਬੀਅਰ
ਡੂੰਘਾਈ, ਬੁੱਧੀ, ਸੱਚਾਈ, ਵਫ਼ਾਦਾਰੀ ਅਤੇ ਵਿਸ਼ਵਾਸ ਦਾ ਪ੍ਰਤੀਕ, ਨੀਲਾ ਰੰਗ ਸਥਿਰਤਾ ਨੂੰ ਦਰਸਾਉਂਦਾ ਹੈ ਨੀਲੇ ਰੰਗ ਦਾ ਟੈਡੀ ਬੀਅਰ ਦੇ ਰਹੇ ਹੋ, ਮਤਲਬ ਹੈ ਕਿ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਵਚਨਬੱਧ ਹੋ।
ਗੁਲਾਬੀ ਟੈਡੀ ਬੀਅਰ
ਗੁਲਾਬੀ ਰੰਗ ਨੂੰ ਦੇਖਭਾਲ ਅਤੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੁਲਾਬੀ ਰੰਗ ਦਾ ਟੇਡੀ ਗਿਫਟ ਕਰ ਰਹੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਸਾਹਮਣੇ ਵਾਲੇ ਵਿਅਕਤੀ ਨੂੰ ਪਿਆਰ ਕਰਦੇ ਹੋ ਅਤੇ ਉਸ ਦੀ ਦੇਖਭਾਲ ਕਰਦੇ ਹੋ।
ਲਾਲ ਟੈਡੀ ਬੀਅਰ
ਪਿਆਰ ਦਾ ਪ੍ਰਤੀਕ, ਲਾਲ ਰੰਗ ਜਨੂੰਨ ਅਤੇ ਰੋਮਾਂਸ ਨੂੰ ਦਰਸਾਉਂਦੈ ਅਜਿਹੇ 'ਚ ਜੇਕਰ ਤੁਸੀਂ ਕਿਸੇ ਨੂੰ ਲਾਲ ਰੰਗ ਦਾ ਟੇਡੀ ਦਿੰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਵਿਅਕਤੀ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨਾ ਚਾਹੁੰਦੇ ਹੋ।
ਚਿੱਟਾ ਟੈਡੀ ਬੀਅਰ
ਸੁੰਦਰਤਾ ਤੇ ਸਾਦਗੀ ਦਾ ਪ੍ਰਤੀਕ ਚਿੱਟੇ ਰੰਗ ਦਾ ਟੈਡੀ ਬੀਅਰ ਉਸ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ ਜਿਸ ਨਾਲ ਤੁਸੀਂ ਦੋਸਤੀ ਕਰਨਾ ਚਾਹੁੰਦੇ ਹੋ।
ਸੰਤਰੀ ਟੈਡੀ ਬੀਅਰ
ਸੰਤਰੀ ਰੰਗ ਨੂੰ ਖਿੱਚ ਅਤੇ ਉਤਸ਼ਾਹ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਕਿਸੇ ਨੂੰ ਬਹੁਤ ਪਸੰਦ ਕਰਦੇ ਹੋ ਅਤੇ ਪ੍ਰਪੋਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਸੰਤਰੀ ਰੰਗ ਦਾ ਟੈਡੀ ਬੀਅਰ ਦੇ ਸਕਦੇ ਹੋ।
ਪੀਲਾ ਟੈਡੀ ਬੀਅਰ
ਦੂਜੇ ਪਾਸੇ ਜੇਕਰ ਪੀਲੇ ਰੰਗ ਦੀ ਗੱਲ ਕਰੀਏ ਤਾਂ ਇਸ ਰੰਗ ਦੇ ਟੈਡੀ ਬੀਅਰ ਦਾ ਮਤਲਬ ਬਹੁਤ ਖਾਸ ਹੈ। ਪੀਲਾ ਟੈਡੀ ਬੀਅਰ ਕਿਸੇ ਨੂੰ ਇਹ ਦੱਸਣ ਲਈ ਦਿੱਤਾ ਜਾ ਸਕਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਬਹੁਤ ਯਾਦ ਕਰ ਰਹੇ ਹੋ।
Valentine's Day: ਰੋਮਾਂਟਿਕ ਵੈਲੇਨਟਾਈਨ ਡੇਅ ਮਨਾਉਣ ਲਈ ਸਭ ਤੋਂ ਵਧੀਆ ਹਨ ਭਾਰਤ ਦੇ ਇਹ 7 ਸ਼ਹਿਰ
Read More