ਸਰਦੀਆਂ ਵਿੱਚ ਹੱਥਾਂ-ਪੈਰਾਂ ਦਾ ਠੰਢਾ ਹੋਣਾ ਆਮ ਗੱਲ ਹੈ। ਪਰ ਕੀ ਤੁਸੀਂ ਕਦੇ ਦੇਖਿਆ ਹੈ ਕਿ ਕੁਝ ਲੋਕਾਂ ਦੇ ਹੱਥ-ਪੈਰ ਬਹੁਤ ਠੰਢੇ ਰਹਿੰਦੇ ਹਨ?
ਕਈ ਵਾਰ ਜਦੋਂ ਸਰਦੀ ਘੱਟ ਜਾਂਦੀ ਹੈ ਤਾਂ ਉਨ੍ਹਾਂ ਦੇ ਹੱਥ-ਪੈਰ ਬਰਫ਼ ਵਾਂਗ ਠੰਡੇ ਹੋ ਜਾਂਦੇ ਹਨ ਅਤੇ ਪਾਰਾ ਡਿੱਗਣ ਨਾਲ ਇਹ ਸਮੱਸਿਆ ਹੋਰ ਵਧ ਜਾਂਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਪਾਰਾ ਬਹੁਤ ਜ਼ਿਆਦਾ ਡਿੱਗਦਾ ਹੈ, ਤਾਂ ਆਕਸੀਜਨ ਸਹੀ ਪੱਧਰ 'ਤੇ ਉਂਗਲਾਂ ਅਤੇ ਪੈਰਾਂ ਦੀਆਂ ਉਂਗਲਾਂ ਤੱਕ ਨਹੀਂ ਪਹੁੰਚਦੀ ਤੇ ਇਸ ਕਾਰਨ ਹਥੇਲੀਆਂ ਤੇ ਪੈਰਾਂ ਦੀਆਂ ਉਂਗਲਾਂ ਠੰਢੀਆਂ ਰਹਿਣ ਲੱਗਦੀਆਂ ਹਨ।
ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਯਾਨੀ ਤੁਹਾਨੂੰ ਅਨੀਮੀਆ ਹੈ ਤਾਂ ਤੁਹਾਨੂੰ ਇਹ ਸਮੱਸਿਆ ਜ਼ਿਆਦਾ ਮਹਿਸੂਸ ਹੋ ਸਕਦੀ ਹੈ।
ਜੇਕਰ ਪੂਰਾ ਸਰੀਰ ਗਰਮ ਹੋਣ ਦੇ ਬਾਵਜੂਦ ਵੀ ਹੱਥ-ਪੈਰ ਠੰਢੇ ਰਹਿੰਦੇ ਹਨ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸ਼ੂਗਰ ਦੇ ਮਰੀਜ਼ਾਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ।
ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਦੇ ਕਾਰਨ ਸਰਦੀਆਂ ਵਿੱਚ ਤੁਹਾਡੇ ਹੱਥ ਪੈਰ ਠੰਢੇ ਰਹਿ ਸਕਦੇ ਹਨ। ਜੇਕਰ ਤੁਹਾਡਾ ਕੋਲੈਸਟ੍ਰਾਲ ਜ਼ਿਆਦਾ ਹੈ ਤਾਂ ਵੀ ਸਰਦੀਆਂ ਵਿੱਚ ਤੁਹਾਡੇ ਪੈਰ ਠੰਢੇ ਰਹਿੰਦੇ ਹਨ।
ਖ਼ੂਨ ਦਾ ਸੰਚਾਰ ਖ਼ਰਾਬ ਹੋਣ ਕਾਰਨ ਹੱਥ-ਪੈਰ ਵੀ ਠੰਢੇ ਰਹਿੰਦੇ ਹਨ। ਸਰੀਰ ਵਿੱਚ ਪੋਸ਼ਣ ਦੀ ਕਮੀ ਵੀ ਇਸ ਦਾ ਕਾਰਨ ਹੋ ਸਕਦੀ ਹੈ।