ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੇ ਮੌਸਮ ਵਿੱਚ ਖੁਸ਼ਕੀ ਇੱਕ ਆਮ ਸਮੱਸਿਆ ਹੈ। ਇਸ ਮੌਸਮ 'ਚ ਵਾਲਾਂ ਦੀ ਦੇਖਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਖਾਸ ਤੌਰ 'ਤੇ ਜਿਨ੍ਹਾਂ ਦੇ ਵਾਲ ਸੁੱਕੇ ਹਨ।
ਜੇ ਤੁਹਾਡੇ ਵਾਲ ਵੀ ਸੁੱਕੇ ਹਨ ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਨੂੰ ਘੱਟ ਕਰ ਸਕਦੇ ਹੋ।
ਗਰਮ ਪਾਣੀ ਨਾਲ ਵਾਲ ਧੋਣ ਨਾਲ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਆਪਣੇ ਵਾਲਾਂ ਨੂੰ ਧੋਣ ਲਈ ਕੋਸੇ ਪਾਣੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ।
ਸਰਦੀਆਂ 'ਚ ਡੈਂਡਰਫ ਆਮ ਸਮੱਸਿਆ ਹੈ। ਕੁਝ ਨੂੰ ਇਹ ਸਾਲ ਦੇ 12 ਮਹੀਨੇ ਹੁੰਦੀ ਹੈ, ਜਦਕਿ ਕਿਸੀ ਨੂੰ ਇਹ ਸਰਦੀਆਂ 'ਚ। ਡੈਂਡਰਫ ਦੀ ਸਮੱਸਿਆ ਫੰਗਲ ਇਨਫੈਕਸ਼ਨ ਜਾਂ ਖੋਪੜੀ ਦੇ ਖੁਸ਼ਕ ਹੋਣ ਕਾਰਨ ਹੋ ਸਕਦੀ ਹੈ।
ਸਰਦੀਆਂ ਦੇ ਮੌਸਮ 'ਚ ਸਾਨੂੰ ਹੇਅਰ ਆਇਲ ਜਾਂ ਸੀਰਮ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਮੌਸਮ ਵਿੱਚ ਵਾਲ ਮੋਇਸਚਰਾਈਜ਼ਰ ਨੂੰ ਸੋਖ ਲੈਂਦੇ ਹਨ।
ਤੁਸੀਂ ਸੀਰਮ ਵਿੱਚ ਐਲੋਵੇਰਾ, ਗ੍ਰੀਨ ਟੀ, ਨਾਰੀਅਲ ਤੇਲ, ਜੈਤੂਨ ਦਾ ਤੇਲ ਅਤੇ ਬਦਾਮ ਦੇ ਤੇਲ ਵਰਗੇ ਹਾਈਡ੍ਰੇਟ ਕਰਨ ਵਾਲੇ ਤੱਤਾਂ ਵਿੱਚੋਂ ਵੀ ਚੁਣ ਸਕਦੇ ਹੋ।
ਵਾਲਾਂ ਦੀ ਖੁਸ਼ਕੀ ਨੂੰ ਘੱਟ ਕਰਨ ਲਈ 10-15 ਦਿਨਾਂ 'ਚ ਹੇਅਰ ਮਾਸਕ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਤੁਹਾਡੇ ਵਾਲਾਂ ਦੀ ਖੁਸ਼ਕੀ ਵੀ ਘੱਟ ਹੋ ਜਾਵੇਗੀ। ਨਾਲ ਹੀ ਵਾਲਾਂ ਦਾ ਵਾਧਾ ਵੀ ਹੋਵੇਗਾ।