ਕੀ ਗਰਮੀਆਂ 'ਚ ਖਾ ਸਕਦੇ ਹਾਂ ਸੁੱਕੇ ਮੇਵੇ ਖਾ, ਜਾਣੋ ਇਸ ਬਾਰੇ


By Neha diwan2024-05-30, 16:50 ISTpunjabijagran.com

ਸੁੱਕੇ ਮੇਵੇ

ਸੁੱਕੇ ਮੇਵੇ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ ਪਰ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਗਰਮੀਆਂ ਵਿੱਚ ਇਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ। ਜੇਕਰ ਇਸਦਾ ਸੁਭਾਅ ਗਰਮ ਹੈ ਤਾਂ ਇਹ ਸਰੀਰ ਵਿੱਚ ਗਰਮੀ ਵਧਾ ਸਕਦਾ ਹੈ।

ਗਰਮੀਆਂ 'ਚ ਸੁੱਕੇ ਮੇਵੇ

ਪਾਚਨ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਸਰਦੀਆਂ ਨੂੰ ਸੁੱਕੇ ਮੇਵੇ ਖਾਣ ਦਾ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਗਰਮੀਆਂ ਵਿੱਚ ਲੋਕ ਸੁੱਕੇ ਮੇਵੇ ਖਾਣ ਤੋਂ ਪਰਹੇਜ਼ ਕਰਦੇ ਹਨ।

ਪੋਸ਼ਕ ਤੱਤਾਂ ਨਾਲ ਭਰਪੂਰ

ਗਰਮੀਆਂ ਵਿੱਚ ਵੀ ਸੁੱਕੇ ਮੇਵੇ ਖਾਣੇ ਚਾਹੀਦੇ ਹਨ ਕਿਉਂਕਿ ਇਸ ਵਿੱਚ ਪ੍ਰੋਟੀਨ, ਵਿਟਾਮਿਨ, ਹੈਲਦੀ ਫੈਟ ਵਰਗੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਇਨ੍ਹਾਂ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ।

ਕਿਹੜੇ ਮੇਵੇ ਖਾਣੇ ਹਨ ਸਹੀਂ

ਗਰਮੀਆਂ 'ਚ ਕਿਹੜੇ ਸੁੱਕੇ ਮੇਵੇ ਖਾਣੇ ਚਾਹੀਦੇ ਹਨ ਤੇ ਕਿਹੜੇ ਨਹੀਂ। ਗਰਮੀਆਂ 'ਚ ਸੁੱਕੇ ਮੇਵੇ ਦਾ ਸੇਵਨ ਕਰਦੇ ਹੋ ਤਾਂ ਇਨ੍ਹਾਂ ਨੂੰ ਰਾਤ ਭਰ ਭਿਓਂ ਕੇ ਖਾਓ ਤਾਂ ਜੋ ਉਹ ਆਸਾਨੀ ਨਾਲ ਪਚ ਸਕਣ। ਇਸ ਦੇ ਜ਼ਹਿਰੀਲੇ ਤੱਤ ਵੀ ਦੂਰ ਹੋ ਜਾਂਦੇ ਹਨ।

ਮਾਹਿਰਾਂ ਦਾ ਕੀ ਹੈ ਕਹਿਣਾ

ਸੁੱਕੇ ਮੇਵੇ ਬਹੁਤ ਘੱਟ ਮਾਤਰਾ 'ਚ ਹੀ ਖਾਣੇ ਚਾਹੀਦੇ ਹਨ ਕਿਉਂਕਿ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਕਰਨ ਨਾਲ ਸਿਹਤ 'ਤੇ ਨੁਕਸਾਨਦੇਹ ਪ੍ਰਭਾਵ ਪੈਂਦਾ ਹੈ।

ਬਦਾਮ ਦਾ ਸੇਵਨ

ਗਰਮੀ ਦੇ ਮੌਸਮ 'ਚ ਤੁਸੀਂ ਬਦਾਮ ਤੇ ਅਖਰੋਟ ਦਾ ਸੇਵਨ ਕਰ ਸਕਦੇ ਹੋ। ਇਸ ਵਿਚ ਵਿਟਾਮਿਨ ਈ, ਮੈਗਨੀਸ਼ੀਅਮ, ਫਾਈਬਰ ਅਤੇ ਪ੍ਰੋਟੀਨ , ਓਮੇਗਾ 3 ਫੈਟੀ ਐਸਿਡ ਹੁੰਦੈ ਸੌਗੀ, ਖਜੂਰ ਤੇ ਅੰਜੀਰ ਵੀ ਖਾ ਸਕਦਾ ਹੈ।

ਭਾਰ ਘਟਾਉਣ ਲਈ ਇਨ੍ਹਾਂ ਤਰੀਕਿਆਂ ਨਾਲ ਪੀਓ ਜੀਰੇ ਦਾ ਪਾਣੀ