ਅਕਸਰ ਲੋਕ ਝੁਰੜੀਆਂ ਦੀ ਸਮੱਸਿਆ ਦਾ ਸਾਹਮਣਾ ਕਰਦੇ ਰਹਿੰਦੇ ਹਨ। ਆਓ ਜਾਣਦੇ ਹਾਂ ਕਿ ਅਜਿਹਾ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ।
ਕਈ ਖਾਣ-ਪੀਣ ’ਚ ਬਦਲਾਵ ਹੋਣ ਨਾਲ ਸਰੀਰ ’ਚ ਵਿਟਾਮਿਨ ਦੀ ਕਮੀ ਹੋਣ ਲੱਗ ਜਾਂਦੀ ਹੈ। ਇਸ ਕਮੀ ਨੂੰ ਦੂਰ ਕਰਨ ਦੇ ਲਈ ਡਾਈਟ ’ਚ ਪੁਸ਼ਕ ਚੀਜਾਂ ਨੂੰ ਸ਼ਾਮਲ ਕਰਨਾ ਚਾਹੀਦੈ।
ਸਰੀਰ ’ਚ ਵਿਟਾਮਿਨ ਦੀ ਕਮੀ ਹੋਣ ’ਤੇ ਕਈ ਤਰ੍ਹਾਂ ਦੇ ਲੱਛਣ ਦਿਸਣ ਲੱਗ ਜਾਂਦੇ ਹਨ। ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਕਈ ਪਰੇਸ਼ਾਨੀਆਂ ਵੱਧਣ ਲੱਗ ਜਾਂਦੀਆਂ ਹਨ।
ਇਹ ਵਿਟਾਮਿਨ ਸਕਿਨ ਦੇ ਲਈ ਕਾਫ਼ੀ ਫ਼ਾਇਦੇਮੰਦ ਹੈ। ਸਰੀਰ ’ਚ ਵਿਟਾਮਿਨ ਬੀ12 ਦੀ ਕਮੀ ਹੋਣ ’ਤੇ ਚਿਹਰੇ ’ਤੇ ਝੁਰੜੀਆਂ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ।
ਵਿਟਾਮਿਨ ਬੀ12 ਦੀ ਕਮੀ ਹੋਣ ਨਾਲ ਚਿਹਰਾ ਕਾਲਾ ਹੋਣ ਲੱਗ ਜਾਂਦੈ। ਚਿਹਰੇ ’ਤੇ ਦਾਗ-ਧੱਬੇ ਹੋਣ ਦੀ ਸਮੱਸਿਆ ਹੁੰਦੀ ਹੈ। ਕਮੀ ਨੂੰ ਪੂਰਾ ਕਰਨ ਲਈ ਪੁਸ਼ਕ ਚੀਜ਼ਾਂ ਖਾਓ।
ਸਰੀਰ ’ਚ ਵਿਟਾਮਿਨ ਬੀ 12 ਦੀ ਕਮੀ ਨਾਲ ਚਿਹਰੇ ਪੀਲਾ ਹੋਣ ਲੱਗ ਜਾਂਦਾ ਹੈ। ਇਸ ਵਿਟਾਮਿਨ ਦੀ ਕਮੀ ਹੋਣ ’ਤੇ ਪੀਲੀਆ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਵਿਟਾਮਿਨ ਬੀ 12 ਦੀ ਕਮੀ ਹੋਣ ’ਤੇ ਮੂੰਹ ’ਚ ਛਾਲੇ ਹੋਣ ਲੱਗ ਜਾਂਦੇ ਹਨ। ਵਿਅਕਤੀ ਨੂੰ ਤਣਾਅ ਮਹਿਸੂਸ ਹੁੰਦਾ ਹੈ ਤੇ ਸਰੀਰ ’ਚ ਕਮਜ਼ੋਰੀ ਹੋਣ ਲੱਗ ਜਾਂਦੀ ਹੈ।
ਇਸ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਨ ਲਈ ਡਾਈਟ ’ਚ ਰੈੱਡ ਮੀਟ, ਮੱਛਲੀ, ਆਂਡੇ, ਦੁੱਧ ਤੇ ਹੋਰ ਡੇਅਰੀ ਪ੍ਰੋਡਕਟਜ਼ ਨੂੰ ਸ਼ਾਮਲ ਕਰਨਾ ਚਾਹੀਦਾ ਹੈ।