ਕਿਡਨੀ ਨੂੰ ਸਾਫ਼ ਰੱਖਣ ਲਈ ਕਿੰਨਾ ਪਾਣੀ ਪੀਣਾ ਚਾਹੀਦਾ ਹੈ?


By Neha diwan2025-02-03, 12:22 ISTpunjabijagran.com

ਸਰੀਰ ਨੂੰ ਤੰਦਰੁਸਤ ਰੱਖਣ ਲਈ ਪਾਣੀ ਭੋਜਨ ਜਿੰਨਾ ਹੀ ਜ਼ਰੂਰੀ ਹੈ। ਗੁਰਦਿਆਂ ਨੂੰ ਸਿਹਤਮੰਦ ਰੱਖਣ ਲਈ ਕਾਫ਼ੀ ਮਾਤਰਾ ਵਿੱਚ ਪਾਣੀ ਪੀਣਾ ਖਾਸ ਤੌਰ 'ਤੇ ਜ਼ਰੂਰੀ ਹੈ।

ਭੁੱਖ ਤੇ ਪਿਆਸ ਸਿਰਫ਼ ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਹੀ ਪੂਰੀ ਤਰ੍ਹਾਂ ਮਿਟਦੀ ਹੈ। ਪਾਣੀ ਭੋਜਨ ਨੂੰ ਪਚਾਉਣ ਵਿੱਚ ਵੀ ਮਦਦ ਕਰਦਾ ਹੈ। ਘੱਟ ਪਾਣੀ ਪੀਣ ਨਾਲ ਵੀ ਪਾਚਨ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ।

ਜ਼ਹਿਰੀਲੇ ਤੱਤ ਪਿਸ਼ਾਬ ਰਾਹੀਂ ਬਾਹਰ

ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਲਈ ਪਾਣੀ ਬਹੁਤ ਜ਼ਰੂਰੀ ਹੈ। ਪਾਣੀ ਪੀਣ ਨਾਲ ਇਹ ਜ਼ਹਿਰੀਲੇ ਪਦਾਰਥ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ।

ਡੀਹਾਈਡਰੇਸ਼ਨ ਦਾ ਕਾਰਨ

ਜੇ ਕਾਫ਼ੀ ਪਾਣੀ ਨਹੀਂ ਪੀ ਰਹੇ ਹੋ ਤਾਂ ਇਹ ਡੀਹਾਈਡਰੇਸ਼ਨ ਦਾ ਕਾਰਨ ਬਣ ਸਕਦੈ। ਇਸ ਨਾਲ ਤੁਹਾਡੀ ਪਾਚਨ ਸ਼ਕਤੀ ਕਮਜ਼ੋਰ ਹੋ ਸਕਦੀ ਹੈ ਤੇ ਤੁਹਾਨੂੰ ਬਦਹਜ਼ਮੀ, ਪੇਟ ਦਰਦ ਆਦਿ ਸਮੱਸਿਆਵਾਂ ਤੋਂ ਵੀ ਪੀੜਤ ਹੋਣਾ ਪੈ ਸਕਦਾ ਹੈ।

ਪਾਣੀ ਤੋਂ ਬਿਨਾਂ ਕਿੰਨੇ ਦਿਨ ਰਹਿ ਸਕਦੇ ਹੋ

ਤੁਸੀਂ ਜਿੰਨਾ ਚਾਹੋ ਜੂਸ, ਕੋਲਡ ਡਰਿੰਕ, ਮਿਲਕ ਸ਼ੇਕ ਆਦਿ ਪੀ ਸਕਦੇ ਹੋ ਪਰ ਤੁਸੀਂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ। ਪਾਣੀ ਇੱਕ ਕੁਦਰਤੀ ਪਦਾਰਥ ਹੈ ਅਤੇ ਇਹ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ।

ਜੇ ਤੁਸੀਂ ਲਗਾਤਾਰ ਘੱਟ ਪਾਣੀ ਪੀ ਰਹੇ ਹੋ ਤਾਂ ਤੁਹਾਨੂੰ ਥਕਾਵਟ, ਕਮਜ਼ੋਰੀ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦੈ। ਗਰਮੀਆਂ ਦੇ ਮੌਸਮ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ ਬਹੁਤ ਜ਼ਰੂਰੀ ਹੈ।

ਇੱਕ ਦਿਨ ਵਿੱਚ ਇੰਨਾ ਪਾਣੀ ਪੀਓ

ਹਾਲਾਂਕਿ, ਹਰ ਰੋਜ਼ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਇਹ ਉਮਰ, ਭਾਰ, ਮੌਸਮ ਅਤੇ ਕੰਮ 'ਤੇ ਨਿਰਭਰ ਕਰਦਾ ਹੈ। ਮਾਹਿਰਾਂ ਅਨੁਸਾਰ, ਸਿਹਤਮੰਦ ਸਰੀਰ ਲਈ ਘੱਟੋ-ਘੱਟ 8 ਤੋਂ 10 ਗਲਾਸ ਪਾਣੀ ਪੀਣਾ ਜ਼ਰੂਰੀ ਹੈ।

ਖਾਲੀ ਪੇਟ ਪਾਣੀ ਪੀਣ ਦੇ ਫਾਇਦੇ

ਅਜਿਹਾ ਕਰਨ ਨਾਲ ਤੁਹਾਡਾ ਪੇਟ ਠੀਕ ਤਰ੍ਹਾਂ ਸਾਫ਼ ਹੋ ਜਾਂਦਾ ਹੈ ਅਤੇ ਹੋਰ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ। ਖਾਣਾ ਖਾਣ ਤੋਂ ਬਾਅਦ ਬਹੁਤ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ।

ਜੇ ਰਾਤ ਨੂੰ ਨਹੀਂ ਆਉਂਦੀ ਨੀਂਦ ਤਾਂ ਅੱਜ ਤੋਂ ਹੀ ਕਰੋ ਇਹ 5 ਕੰਮ