ਸਰਦੀਆਂ 'ਚ ਪੀਓ ਹਰੀਆਂ ਸਬਜ਼ੀਆਂ ਦਾ ਸੂਪ, ਕਈ ਸਮੱਸਿਆਵਾਂ ਹੋਣਗੀਆਂ ਦੂਰ


By Neha diwan03, Dec 2023 12:02 PMpunjabijagran.com

ਲੌਕੀ

ਲੌਕੀ ਇੱਕ ਸ਼ਾਨਦਾਰ ਸਬਜ਼ੀ ਹੈ ਜੋ ਕਈ ਸਿਹਤ ਲਾਭ ਪ੍ਰਦਾਨ ਕਰ ਸਕਦੀ ਹੈ। ਇਸ ਵਿੱਚ ਪ੍ਰੋਟੀਨ, ਆਇਰਨ, ਮੈਗਨੀਸ਼ੀਅਮ, ਸੋਡੀਅਮ ਅਤੇ ਫਾਈਬਰ ਪਾਏ ਜਾਂਦੇ ਹਨ। ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ।

ਲੌਕੀ ਸੂਪ ਦੇ ਫਾਇਦੇ

ਸਰਦੀਆਂ ਵਿੱਚ ਇਸ ਸੂਪ ਨੂੰ ਪੀਣ ਨਾਲ ਤੁਸੀਂ ਦਿਨ ਭਰ ਹਾਈਡ੍ਰੇਟ ਰਹਿ ਸਕਦੇ ਹੋ। ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਤੁਹਾਡੀ ਪਾਚਨ ਪ੍ਰਣਾਲੀ ਵਿੱਚ ਸੁਧਾਰ ਹੋ ਸਕਦਾ ਹੈ। ਬਲੱਡ ਪ੍ਰੈਸ਼ਰ ਸਹੀਂ ਰਹਿੰਦੈ।

ਦਿਲ ਦੀ ਸਿਹਤ ਲਈ ਫਾਇਦੇਮੰਦ

ਸੂਪ ਦਿਲ ਦੀ ਸਿਹਤ ਲਈ ਫਾਇਦੇਮੰਦ ਹੋ ਸਕਦੈ। ਇਸ ਦਾ ਸੇਵਨ ਕਰਨ ਨਾਲ ਬੀਪੀ ਅਤੇ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਮਿਲਦੀ ਹੈ। ਇਮਿਊਨਿਟੀ ਬੂਸਟ ਹੁੰਦੀ ਹੈ। ਖੂਨ ਦੀ ਕਮੀ ਵੀ ਦੂਰ ਹੋ ਜਾਂਦੀ ਹੈ।

ਲੌਕੀ ਦਾ ਸੂਪ ਬਣਾਉਣ ਲਈ ਸਮੱਗਰੀ

ਪਿਆਜ਼ ,ਅਦਰਕ , 2 ਤੋਂ 4 ਲਸਣ, 2 ਕੱਪ ਲੌਕੀ, ਧਨੀਆ, ਪੁਦੀਨਾ, 2 ਕੱਪ ਪਾਣੀ ,ਜੀਰਾ, ਹਿੰਗ, ਕਾਲੀ ਮਿਰਚ , ਕਾਲਾ ਨਮਕ-, ਘਿਓ - ਤੜਕੇ ਲਈ 1 ਚੱਮਚ

ਲੌਕੀ ਦਾ ਸੂਪ ਕਿਵੇਂ ਬਣਾਉਣਾ ਹੈ

ਕੂਕਰ 'ਚ ਇਕ ਚੱਮਚ ਜੈਤੂਨ ਦਾ ਤੇਲ ਮਿਲਾਓ ਤੇ ਗਰਮ ਕਰੋ। ਹੁਣ ਬਾਰੀਕ ਕੱਟਿਆ ਪਿਆਜ਼, ਅਦਰਕ, ਲਸਣ ਪਾਓ ਅਤੇ ਫਰਾਈ ਕਰੋ। ਹੁਣ ਇਸ 'ਚ ਕੱਦੂ, ਧਨੀਆ, ਪੁਦੀਨਾ ਅਤੇ 2 ਕੱਪ ਪਾਣੀ ਪਾ ਕੇ ਪੈਕ ਕਰ ਲਓ।

ਸਟੈਪ 1

ਕੁਕਰ 'ਚ ਤਿੰਨ ਸੀਟੀਆਂ ਤੱਕ ਪਕਾਓ। ਕੱਦੂ ਨੂੰ ਬਲੈਂਡਰ 'ਚ ਪਾ ਕੇ ਮੁਲਾਇਮ ਪੇਸਟ ਬਣਾ ਲਓ। ਜੀਰਾ ਅਤੇ ਹਿੰਗ ਦਾ ਮਸਾਲਾ ਪਾਓ। ਸੂਪ ਵਿੱਚ ਕਾਲੀ ਮਿਰਚ ਅਤੇ ਕਾਲਾ ਨਮਕ ਪਾਓ। ਧਨੀਆ ਪੱਤੇ ਪਾ ਕੇ ਗਰਮਾ-ਗਰਮ ਸਰਵ ਕਰੋ।

15 ਮਿੰਟਾਂ 'ਚ ਤਿਆਰ ਕਰੋ ਹੌਟ ਚਾਕਲੇਟ, ਜਾਣੋ ਆਸਾਨ ਨੁਸਖਾ