ਜਦੋਂ ਹੀਰੋ ਨੇ ਪਹਿਨੀ ਪੁਲਿਸ ਦੀ ਵਰਦੀ ਤਾਂ ਇਨ੍ਹਾਂ 10 ਫਿਲਮਾਂ ਨੇ ਕੀਤੀ ਜ਼ੋਰਦਾਰ ਕਮਾਈ


By Tejinder Thind26, Sep 2022 12:58 PMpunjabijagran.com

ਵਾਂਟੇਡ

ਸਾਲ 2009 ’ਚ ਆਈ ਵਾਂਟੇਡ ’ਚ ਸਲਮਾਨ ਖਾਨ ਇਕ ਸੁਪਰ ਕਾਪ ਦੇ ਰੋਲ ’ਚ ਨਜ਼ਰ ਆਏ ਸਨ। ਫਿਲਮ ਨੇ 118 ਕਰੋੜ ਦੀ ਜ਼ਬਰਦਸਤ ਕਮਾਈ ਕੀਤੀ ਸੀ।

ਦਬੰਗ

ਸਾਲ 2010 ਵਿਚ ਇਕ ਵਾਰ ਫਿਰ ਸਲਮਾਨ ਖਾਨ ਨੇ ਫਿਲਮ ਦਬੰਗ ਵਿਚ ਪੁਲਿਸ ਵਾਲੇ ਦੇ ਦਮਦਾਰ ਰੋਲ ਵਿਚ ਨਜ਼ਰ ਆਏ। ਫਿਲਮ ਨੇ 219 ਕਰੋੜ ਦਾ ਬਿਜ਼ਨੈਸ ਕੀਤਾ।

ਸਿੰਘਮ

ਸਾਲ 2011 ਵਿਚ ਅਜੇ ਦੇਵਗਨ ਰੋਹਿਤ ਸ਼ੈੱਟੀ ਦੀ ਫਿਲਮ ਸਿੰਘਮ ਵਿਚ ਜ਼ੋਰਦਾਰ ਪੁਲਿਸ ਵਾਲੇ ਬਣੇ ਅਤੇ ਹਵਾ ਵਿਚ ਗੱਡੀਆਂ ਉਡਾਉਂਦੇ ਨਜ਼ਰ ਆਏ। ਫਿਲਮ ਨੇ ਬਾਕਸ ਆਫਿਸ ’ਤੇ 157 ਕਰੋੜ ਦਾ ਕੁਲੈਕਸ਼ਨ ਕੀਤਾ।

ਰਾਊਡੀ ਰਾਠੌਰ

ਸਾਲ 2012 ਵਿਚ ਅਕਸ਼ੈ ਕੁਮਾਰ ਦੀ ਇਸ ਸੁਪਰ ਕਾਪ ਫਿਲਮ ਨੇ 281 ਕਰੋੜ ਰੁਪਏ ਕਮਾਏ ਸੀ।

ਦਬੰਗ 2

ਸਾਲ 2012 ਵਿਚ ਹੀ ਸਲਮਾਨ ਖਾਨ ਦੀ ਦਬੰਗ 2 ਸਿਨੇਮਾ ਘਰਾਂ ਵਿਚ ਰਿਲੀਜ਼ ਹੋਈ। ਫਿਲਮ ਨੇ ਬਾਕਸ ਆਫਿਸ ’ਤੇ 265 ਕਰੋਡ਼ ਰੁਪਏ ਕਮਾਏ ਸਨ।

ਮਰਦਾਨੀ

ਰਾਣੀ ਮੁਖਰਜੀ ਸਟਾਰਰ ਇਹ ਸੀਰੀਜ਼ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਸੀ। ਫਿਲਮ ਨੇ ਠੀਕ ਠਾਕ ਕੰਮ ਕਰਦੇ ਹੋਏ 57 ਕਰੋੜ ਦਾ ਬਿਜ਼ਨੈਸ ਕੀਤਾ।

ਸਤਿਆਮੇਵ ਜਯਤੇ

ਸਾਲ 2018 ਵਿਚ ਮਨੋਜ ਵਾਜਪੇਈ ਤੇ ਜਾਹਨ ਇਬਰਾਈਮ ਦੀ ਇਸ ਫਿਲਮ ਨੇ 110 ਕਰੋਡ਼ ਰੁਪਏ ਕਮਾਏ ਸੀ। ਹਾਲਾਂਕਿ 2021 ਵਿਚ ਇਸ ਫਿਲਮ ਦਾ ਸਿਕੂੁਅਲ ਕੁਝ ਖਾਸ ਨਹੀਂ ਕਰ ਸਕਿਆ।

ਸਿੰਬਾ

ਰਣਵੀਰ ਸਿੰਘ ਵੀ ਸੁਪਰ ਕਾਪ ਦੇ ਰੋਲ ਵਿਚ ਧਮਾਲ ਪਾ ਚੁੱਕੇ ਹਨ। ਉਨ੍ਹਾਂ ਦੀ ਫਿਲਮ ਸਿੰਬਾ ਨੇ ਬਾਕਸ ਆਫਿਸ ’ਤੇ 400 ਕਰੋੜ ਦੀ ਧੂੰਆਂਧਾਰ ਕਮਾਈ ਕੀਤੀ ਸੀ।

ਆਰਟੀਕਲ 15

ਸਾਲ 2019 ਵਿਚ ਆਯੂਸ਼ਮਾਨ ਖੁਰਾਣਾ ਦੀ ਫਿਲਮ ਆਰਟੀਕਲ 15 ’ਚ ਪਹਿਲੀ ਵਾਰ ਪੁਲਿਸ ਦੇ ਰੋਲ ਵਿਚ ਨਜ਼ਰ ਆਏ। ਅਨੁਭਵ ਸਿਨਹਾ ਦੀ ਇਸ ਫਿਲਮ ਨੇ 93 ਕਰੋੜ ਦੀ ਕਮਾਈ ਕੀਤੀ ਸੀ।

ਬਿਹਤਰੀਨ ਅਦਾਕਾਰੀ ਤੋਂ ਇਲਾਵਾ ਗਾਇਕ ਵੀ ਨੇ ਇਹ ਅਦਾਕਾਰ